
ਫ਼ਿਰੋਜ਼ਪੁਰ, 18 ਮਾਰਚ (ਬਾਲ ਕਿਸ਼ਨ)– ਟੈਕਨੀਕਲ ਸਰਵਿਸਜ਼ ਯੂਨੀਅਨ ਰਜ਼ਿ. ਨੇ ਸਬ ਡਵੀਜ਼ਨ ਕੈਂਟ ਨੰਬਰ 1 ਦਾ ਧਰਨਾ ਸਬ ਡਵੀਜ਼ਨ ਪ੍ਰਧਾਨ ਸੁਭਾਸ਼ ਚੰਦ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਇਹ ਧਰਨਾ ਸਬ ਡਵੀਜ਼ਨ ਐੱਸਡੀਓ ਵੱਲੋਂ ਕੀਤੇ ਗਲਤ ਆਰਡਰਾਂ ਦੇ ਤਹਿਤ ਦਿੱਤਾ ਗਿਆ ਹੈ। ਜਿਸ ਵਿਚ ਡਵੀਜ਼ਨ ਪ੍ਰਧਾਨ ਰਾਜੇਸ਼ ਦੇਵਗਨ ਨੇ ਸੰਬੋਧਨ ਕਰਦਿਆਂ ਹੋਹਿਆ ਕਿਹਾ ਕਿ ਜੋ ਮੁਲਾਜ਼ਮਾਂ ਦੇ ਆਰਡਰ ਸਦਰ ਕੰਪਲੇਟ ਸੈਂਟਰ ’ਤੇ ਕੀਤੇ ਹਨ ਉਨ੍ਹਾਂ ਵਿਚੋਂ ਤੁਹਾਡੇ ਵੱਲੋਂ ਆਰਡਰ ਕੈਂਸਲ ਕਰ ਦਿੱਤੇ ਹਨ। ਬਾਕੀ ਲਾਈਨਮੈਨ ਸਾਥੀ ਉਥੇ ਹੀ ਲਾਏ ਹੋਏ ਹਨ। ਜੇਕਰ ਉਨ੍ਹਾਂ ਸਾਥੀਆਂ ਨੂੰ ਉਨ੍ਹਾਂ ਦੀ ਪੁਰਾਣੀ ਜਗ੍ਹਾ ’ਤੇ ਵਾਪਸ ਨਾ ਕੀਤੇ ਤਾਂ ਇਸ ਦੇ ਨਿਕਲਣ ਵਾਲੇ ਭਿਆਨਕ ਸਿੱਟਿਆਂ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੇਗੇ। ਇਸ ਤੋਂ ਇਲਾਵਾ ਸਾਥੀ ਰਾਮ ਲੁਭਾਇਆ ਪ੍ਰਧਾਨ ਸਬ ਡਵੀਜ਼ਨ ਝੋਕ ਹਰੀਹਰ, ਮੇਜਰ ਸਿੰਘ ਡਵੀਜ਼ਨ ਕੈਸ਼ੀਅਰ, ਕੁਲਵੰਤ ਸਿੰਘ ਡਵੀਜ਼ਨ ਮੀਤ ਪ੍ਰਧਾਨ, ਗੁਰਨਾਮ ਸਿੰਘ ਸਕੱਤਰ, ਸੁਰਜੀਤ ਸਿੰਘ, ਬੰਸੀ ਲਾਲ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ। ਆਖਿਰ ਵਿਚ ਸਬ ਡਵੀਜਨ ਕੈਂਟ ਨੰਬਰ-1 ਦੇ ਪ੍ਰਧਾਨ ਸੁਭਾਸ਼ ਚੰਦ ਨੇ ਐਸਡੀਓ ਕੈਂਟ ਨੰਬਰ-1 ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾਂ ਇਹ ਧਰਨਾ ਆਉਣ ਵਾਲੇ ਸਮੇਂ ਵਿਚ ਵੀ ਕੀਤਾ ਜਾਵੇਗਾ। ਇਸ ਨਾਲ ਕੋਈ ਵੀ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਐੱਸਡੀਓ ਕੈਂਟ ਦੀ ਹੋਵੇਗੀ।



