Punjab

ਟੈਂਡਰ ਪਾਉਣ ਦੀ ਰੰਜ਼ਿਸ਼ ਨੂੰ ਲੈ ਕੇ ਵਿਅਕਤੀ ਦੀ ਕੀਤੀ ਕੁੱਟਮਾਰ, 5 ਖ਼ਿਲਾਫ਼ ਮਾਮਲਾ ਦਰਜ

ਫ਼ਿਰੋਜ਼ਪੁਰ, 21 ਜਨਵਰੀ–  (ਬਾਲ ਕਿਸ਼ਨ)– ਟਰੱਕ ਯੂਨੀਅਨ ਕੈਂਟ ਫਿਰੋਜ਼ਪੁਰ ਵਿਖੇ ਟੈਂਡਰ ਪਾਉਣ ਦੀ ਰੰਜ਼ਿਸ਼ ਨੂੰ ਲੈ ਕੇ ਇਕ ਟਰੱਕ ਯੂਨੀਅਨ ਦੇ ਇਕ ਮੈਂਬਰ ਦੀ ਕੁੱਟਮਾਰ ਕਰਕੇ ਪੈਸੇ ਖੋਹਣ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 5 ਵਿਅਕਤੀਆਂ ਖਿਲਾਫ 115, 304, 133, 190, 191 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਵਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਢੀਂਡਸਾ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ, ਤੇ ਟਰੱਕ ਯੂਨੀਅਨ ਕੈਂਟ ਫਿਰੋਜ਼ਪੁਰ ਦਾ ਮੈਂਬਰ ਹੈ। ਉਸ ਪਾਸ 27 ਟਰੱਕ ਹਨ, ਜਿਨ੍ਹਾਂ ਨਾਲ ਉਹ ਢੋਆ ਢੁਆਈ ਦਾ ਕੰਮ ਕਰਦਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ 15 ਜਨਵਰੀ 2025 ਨੂੰ ਕਰੀਬ 6 ਵਜੇ ਸ਼ਾਮ ਉਹ ਟਰੱਕ ਯੂਨੀਅਨ ਕੈਂਟ ਫਿਰੋਜ਼ਪੁਰ ਵਿਖੇ ਆਪਣੇ ਖਡੇ ਕੀਤੇ ਟਰੱਕਾਂ ਨੂੰ ਵੇਖਣ ਲਈ ਆਇਆ ਸੀ, ਜਿਥੇ ਦੋਸ਼ੀਅਨ ਪਰਮਜੀਤ ਸਿੰਘ ਉਰਫ ਹੈਪੀ ਪੁੱਤਰ ਦਲੀਪ ਸਿੰਘ, ਹਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਅਨ ਪਿੰਡ ਬਾਜੀਦਪੁਰ, ਡਿਪਟੀ ਲਾਲ ਪੁੱਤਰ ਸੋਹਨ ਲਾਲ ਵਾਸੀ ਪਿੰਡ ਨੂਰਪੁਰ ਸੇਠਾਂ ਅਤੇ ਅਣਪਛਾਤਾ ਵਿਅਕਤੀ ਆਏ ਤੇ ਆਉਂਦਿਆਂ ਹੀ ਦੋਸ਼ੀ ਪਰਮਜੀਤ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਸੁੱਕਾ ਨਹੀਂ ਜਾਣ ਦੇਣਾ, ਇਸ ਨੂੰ ਸਮਝਾਇਆ ਸੀ ਕਿ ਇਸ ਵਾਰ ਟੈਂਡਰ ਨਾ ਪਾਾ, ਅਸੀਂ ਟੈਂਡਰ ਪਾਉਣੇ ਹਨ, ਇਸ ਨੂੰ ਟੈਂਡਰ ਪਾਉਣ ਦਾ ਮਜ਼ਾ ਚਖਾ ਦਿਓ। ਜਿਸ ਤੇ ਦੋਸ਼ੀਅਨ ਉਸ ਦੇ ਗਲ ਪਏ ਗਏ, ਉਸ ਦੀ ਪਗੜੀ ਉਤਾਰ ਦਿੱਤੀ ਤੇ ਉਸ ਕੇ ਕੇਸ ਪੁੱਟੇ ਅਤੇ ਉਸ ਦੀ ਜੇਬ ਵਿਚੋਂ 5600 ਰੁਪਏ ਦੋਸ਼ੀ ਪਰਮਜੀਤ ਸਿੰਘ ਨੇ ਕੱਢ ਲਏ ਤੇ ਕੁੱਟਮਾਰ ਕੀਤੀਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button