National

ਟੀ.ਵੀ. ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿਚ ਮੌਤ

ਮੁੰਬਈ, 18 ਜਨਵਰੀ– ਟੀ.ਵੀ. ’ਤੇ ਚੱਲਣ ਵਾਲੇ ਪ੍ਰੋਗਰਾਮ ਧਰਤੀਪੁੱਤਰ ਨੰਦਿਨੀ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਹ 23 ਸਾਲਾਂ ਦੇ ਸਨ। ਅਦਾਕਾਰ ਦੇ ਇਕ ਦੋਸਤ ਨੇ ਦੱਸਿਆ ਕਿ ਅਮਨ ਸ਼ੂਟਿੰਗ ਤੋਂ ਘਰ ਵਾਪਸਰਿਹਾ ਸੀ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ’ਤੇ ਉਸ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀਹਾਦਸੇ ਸਮੇਂ ਅਦਾਕਾਰ ਮੋਟਰਸਾਈਕਲ ’ਤੇ ਸੀ। ਅਮਨ ਦੇ ਦੋਸਤ ਅਭਿਨੇਸ਼ ਮਿਸ਼ਰਾ ਦੇ ਅਨੁਸਾਰ, ਅਦਾਕਾਰ ਨੂੰ ਕਾਮਾ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਦਸੇ ਤੋਂ ਅੱਧੇ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਅਮਨ ਜੈਸਵਾਲ ਧਰਤੀਪੁੱਤਰ ਨੰਦਿਨੀ ਵਿਚ ਆਪਣੇ ਕੰਮ ਲਈ ਸਭ ਤੋਂ ਵੱਧ ਜਾਣੇ ਜਾਂਦੇ ਸਨ।

Related Articles

Leave a Reply

Your email address will not be published. Required fields are marked *

Back to top button