Punjab

ਟਲ਼ ਗਿਆ ਵੱਡਾ ਹਾਦਸਾ ! ਟਿੱਪਰ ਦੇ ਟੱਕਰ ਮਾਰਨ ਤੋਂ ਬਾਅਦ ਫਲਾਈਓਵਰ ਤੋਂ ਡਿੱਗੀ 342 ਗੈਸ ਸਿਲੰਡਰਾਂ ਨਾਲ ਭਰੀ ਗੱਡੀ

ਗੁਰਾਇਆ, 24 ਜੂਨ : ਗੁਰਾਇਆਂ ਨੇੜਲੇ ਪਿੰਡ ਗੋਹਾਵਰ ਵਿਖੇ ਹਾਈਵੇ ‘ਤੇ ਇਕ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਟਿੱਪਰ ਨੇ ਮਾਰੀ ਟੱਕਰ ਮਾਰ ਦਿੱਤੀ ਜਿਸ ਨਾਲ ਵੱਡਾ ਹਾਦਸਾ ਹੋਣੋ ਟਾਲ ਗਿਆ। ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰ ਸਮੇਂ ਇੱਕ ਗੈਸ ਸਿਲੰਡਰਾਂ ਨਾਲ ਭਰੀ ਟਰੱਕ ਨੂੰ ਪਿੱਛੋਂ ਆ ਰਹੇ ਬਜਰੀ ਨਾਲ ਲੱਦੇ ਟਿੱਪਰ ਨੇ ਟੱਕਰ ਮਾਰੀ, ਜਿਸ ਕਾਰਨ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗ ਪਿਆ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ‘ਤੇ ਜਦੋਂ ਮੌਕੇ ‘ਤੇ ਪੁੱਜੇ ਤਾਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਫਲਾਈਓਵਰ ਤੋਂ ਹੇਠਾਂ ਡਿੱਗੀ ਹੋਈ ਸੀ। ਗੱਡੀ ‘ਚ ਲਗhਗ 342 ਗੈਸ ਸਿਲੰਡਰ ਲੋਡ ਸਨ। ਇਸ ਸਬੰਧੀ ਗੱਡੀ ਦੇ ਡਰਾਈਵਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਹ ਟਰੱਕ ਨੂੰ ਸੜਕ ਕਿਨਾਰੇ ਲਗਾ ਕੇ ਟਾਇਰ ਦੀ ਜਾਂਚ ਕਰ ਰਿਹਾ ਸੀ ਤਾਂ ਹੀ ਪਿੱਛੋਂ ਆ ਰਹੇ ਬਜਰੀ ਨਾਲ ਭਰੇ ਟਿੱਪਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਸਿੱਧੀ ਫਲਾਈਓਵਰ ਤੋਂ ਹੇਠਾਂ ਜਾ ਡਿੱਗੀ। ਉਧਰ, ਟਿੱਪਰ ਡਰਾਈਵਰ ਸਾਹਿਲ ਨੇ ਦੱਸਿਆ ਕਿ ਰੋਡ ‘ਤੇ ਅਚਾਨਕ ਟਰੈਕਟਰ ਆ ਜਾਣ ਕਰਕੇ ਉਸਦਾ ਸੰਤੁਲਨ ਵਿਗੜ ਗਿਆ ਤੇ ਸਿੱਧਾ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਹਾਦਸੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵਾਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਸੜਕ ‘ਤੇ ਟ੍ਰੈਫਿਕ ਜਾਮ ਲੱਗ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਕਰੇਨ ਮੰਗਾ ਕੇ ਦੋਵੇਂ ਵਾਹਨਾਂ ਨੂੰ ਹਟਾ ਕੇ ਮੁੜ ਚਾਲੂ ਕਰਵਾਇਆ ਗਿਆ।

Related Articles

Leave a Reply

Your email address will not be published. Required fields are marked *

Back to top button