
ਬਾਲ ਕਿਸ਼ਨ
ਫਿਰੋਜ਼ਪੁਰ, 28 ਜੂਨ : ਮੋਗਾ ਜਲੰਧਰ ਰੋਡ ’ਤੇ ਮਖੂ ਵਿਖੇ ਸਥਿਤ ਰੋਜ ਗਾਰਡਨ ਪੈਲੇਸ ਦੇ ਨਜ਼ਦੀਕ ਦੋ ਘੋੜਾ ਟਰਾਲਾ ਦੀ ਆਪਸੀ ਸਿੱਧੀ ਟੱਕਰ ਹੋਣ ਕਾਰਨ ਅੱਗ ਲੱਗਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਘੋੜਾ ਟਰਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੂਜਾ ਘੋੜਾ ਟਰਾਲਾ ਮੋਗਾ ਵੱਲੋਂ ਆ ਰਿਹਾ ਸੀ। ਦੋਵਾਂ ਘੋੜਾ ਟਰਾਲਿਆ ਦੀ ਆਪਸੀ ਸਿੱਧੀ ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਕਿ ਦੋਵਾਂ ਘੋੜਾ ਟਰਾਲਿਆਂ ਨੂੰ ਅੱਗ ਲੱਗ ਗਈ ਅਤੇ ਜਿਸ ਕਾਰਨ ਘੋੜਾ ਟਰਾਲਿਆਂ ਦੇ ਇਕ ਡਰਾਈਵਰ ਅਤੇ ਇਕ ਹੈਲਪਰ ਦੇ ਗੰਭੀਰ ਸੱਟਾ ਲੱਗੀਆਂ। ਘੋੜਾ ਟਰਾਲਿਆਂ ਦੀ ਆਪਸੀ ਟੱਕਰ ਦਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਅਗਲੀ ਕਾਰਵਾਈ ਕਰਦਿਆਂ ਹੋਇਆ। ਘੋੜਾ ਟਰਾਲਿਆਂ ਨੂੰ ਲੱਗੀ ਹੋਈ ਅੱਗ ਦੇ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀ ਮੱਦਦ ਲਈ ਅਤੇ ਐਬੂਲੈਂਸ ਰਾਹੀਂ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਖੂ ਵਿਖੇ ਭੇਜਿਆ ਗਿਆ। ਸਿਵਲ ਹਸਪਤਾਲ ਮੱਖੂ ਦੀ ਡਾਕਟਰੀ ਟੀਮ ਵੱਲੋਂ ਜ਼ਖਮੀ ਵਿਅਕਤੀਆਂ ਦੀ ਸਥਿਤੀ ਨੂੰ ਨਾਜ਼ੁਕ ਦੇਖਦੇ ਹੋਏ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ।



