Punjab

ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦੇ ਕਾਂਗਰਸੀ MP ਨਾਲ ਜੁੜੇ ਤਾਰ? ਪੁਲਿਸ ਕੋਲ ਪੁੱਜੀ ਸ਼ਿਕਾਇਤ 

ਜੱਗੂ ਭਗਵਾਨਪੁਰੀਏ ਦੀ ਮਾਸੀ ਨੇ ਐਮਪੀ ਸੁਖਜਿੰਦਰ ਰੰਧਾਵਾ ਉਸਦੇ ਬੇਟੇ ਅਤੇ ਸ਼ਰਾਬ ਕਾਰੋਬਾਰ ਦੇ ਖਿਲਾਫ ਪੁਲਿਸ ਨੂੰ ਦਿੱਤੇ ਸ਼ਿਕਾਇਤ 

ਗੁਰਦਾਸਪੁਰ,  28 ਜੂਨ 2025- ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਇੱਕ ਹੋਰ ਰਿਸ਼ਤੇਦਾਰ ਕਰਨਵੀਰ ਸਿੰਘ ਦੀ ਕਤਲ ਦੇ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਹੈ। ਜਦੋਂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਜੋ ਪਿੰਡ ਭਗਵਾਨਪੁਰ ਦੀ ਸਰਪੰਚ ਵੀ ਹੈ, ਨੇ ਐਮਪੀ ਸੁਖਜਿੰਦਰ ਰੰਧਾਵਾ ਉਨਾਂ ਦੇ ਪੁੱਤਰ ਉਦੇਵੀਰ ਰੰਧਾਵਾ, ਸ਼ਰਾਬ ਕਾਰੋਬਾਰੀਆ ਤੇ ਕਾਂਗਰਸੀ ਲੀਡਰ ਅਮਨ ਜੈਂਤੀਪੁਰੀਆ,ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਨਿਰਮਲ ਸਿੰਘ ਪਿਤਾ ਰਵਿੰਦਰ ਸਿੰਘ ਵਾਸੀਆਨ ਪਿੰਡ ਭਗਵਾਨਪੁਰ  ਵਲੋਂ ਹਰਜੀਤ ਕੋਰ ਪਤਨੀ ਸਵਿੰਦਰ ਸਿੰਘ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਖਿਲਾਫ ਜੱਗੂ ਦੀ ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰੱਚਣ ਦਾ ਦੋਸ਼ ਲਗਾਉਂਦਿਆਂ ਪੁਲਿਸ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ। ਹਾਲਾਂਕਿ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਜਾਂ ਕਿਸੇ ਹੋਰ ਦੀ ਇਸ ਬਾਰੇ ਫਿਲਹਾਲ ਕੋਈ ਪ੍ਰਤਿਕਿਰਿਆ ਸਾਹਮਣੇ ਨਹੀਂ ਆਈ ਹੈ ਪਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਨੇ ਦਾਵਾ ਕੀਤਾ ਹੈ ਕਿ ਉਸ ਨੇ ਜੱਗੂ ਦੀ ਮਾਤਾ ਤੇ ਕਰਨਵੀਰ ਨੂੰ ਗੋਲੀਆਂ ਮਾਰਨ ਵਾਲੇ ਦੋਹਾਂ ਦੋਸ਼ੀਆਂ ਨੂੰ ਆਪਣੀ ਅੱਖੀ ਵੇਖਿਆ ਵੀ ਹੈ ਕਿਉਂਕਿ ਉਹ ਉਸ ਵੇਲੇ ਉਸ ਘਰ ਵਿੱਚ ਅਸੀਂ ਯੋਗ ਉਹਨਾਂ ਵੱਲੋਂ ਅਰਬਨ ਸਟੇਟ ਵਿੱਚ ਕਿਰਾਏ ਤੇ ਲਿਆ ਗਿਆ ਸੀ ਅਤੇ ਜਿਸ ਦੇ ਬਾਹਰ ਗੋਲੀਆਂ ਚੱਲੀਆਂ ਹਨ।

ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦੇ ਕਾਂਗਰਸੀ MP ਨਾਲ ਜੁੜੇ ਤਾਰ? ਪੁਲਿਸ ਕੋਲ ਪੁੱਜੀ ਸ਼ਿਕਾਇਤ 

Related Articles

Leave a Reply

Your email address will not be published. Required fields are marked *

Back to top button