National
ਜੰਮੂ-ਕਸ਼ਮੀਰ ‘ਚ ਇੱਕ ਕਾਂਸਟੇਬਲ ਸਮੇਤ ਤਿੰਨ ਸਰਕਾਰੀ ਕਰਮਚਾਰੀ ਬਰਖਾਸਤ
ਜੈਸ਼ ਤੇ ਹਿਜ਼ਬੁਲ ਵਰਗੇ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦਾ ਹੋਇਆ ਖੁਲਾਸਾ

ਸ੍ਰੀਨਗਰ, 3 ਜੂਨ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਦੀ ਮਦਦ ਕਰਨ ਵਾਲੇ ਤਿੰਨ ਸਰਕਾਰੀ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ ਪੁਲਿਸ ਦਾ ਕਾਂਸਟੇਬਲ ਮਲਿਕ ਇਸਹਾਕ ਨਸੀਰ ਅਤੇ ਸਰਕਾਰੀ ਸਕੂਲ ਦਾ ਅਧਿਆਪਕ ਏਜਾਜ਼ ਅਹਿਮਦ ਸ਼ਾਮਲ ਹਨ। ਤੀਜੇ ਕਰਮਚਾਰੀ ਦਾ ਨਾਮ ਵਸੀਮ ਅਹਿਮਦ ਖਾਨ ਹੈ ਅਤੇ ਉਹ ਸ੍ਰੀਨਗਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਤਾਇਨਾਤ ਸੀ।



