
ਫ਼ਿਰੋਜ਼ਪੁਰ, 7 ਜਨਵਰੀ (ਬਾਲ ਕਿਸ਼ਨ)– ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ 1406-22- ਬੀ ਚੰਡੀਗੜ੍ਹ ਸਬੰਧਿਤ (ਪ.ਸ.ਸ.ਫ) ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਵਿਖੇ ਹੋਈ, ਜਿਸ ਵਿੱਚ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਉਪਰੰਤ ਜ਼ਿਲ੍ਹਾ ਬਾਡੀ ਦੀ ਚੋਣ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਜ਼ੋਨਲ ਪ੍ਰੈੱਸ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਨਿਸ਼ਾਨ ਸਿੰਘ ਸਹਿਜਾਦੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਪੰਜ ਮੈਂਬਰੀ ਨਿਗਰਾਨ ਕਮੇਟੀ ਦਾ ਗਠਨ ਕਰਕੇ ਸਮੂਹ ਵਰਕਰਾਂ ਦੀ ਸਹਿਮਤੀ ਨਾਲ ਜ਼ਿਲਾ ਫਿਰੋਜਪੁਰ ਬਾਡੀ ਦੀ ਚੋਣ ਕਰਦਿਆ ਨਿਸ਼ਾਨ ਸਿੰਘ ਸਹਿਜਾਦੀ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬੀਰ ਸਿੰਘ ਸ਼ਹਿਜ਼ਾਦੀ ਨੂੰ ਚੁਣ ਲਿਆ ਗਿਆ। ਇਸ ਤੋਂ ਇਲਾਵਾ ਜਿਲ੍ਹਾ ਬਾਡੀ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਬਾਂਕੇ ਲਾਲ , ਸਹਾਇਕ ਵਿੱਤ ਸਕੱਤਰ ਗਿਆਨ ਸਿੰਘ ਸ਼ਹਿਜ਼ਾਦੀ , ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਰਾਜ ਸ਼ਰਮਾ, ਲਖਵੀਰ ਸਿੰਘ, ਜਸਵਿੰਦਰ ਸਿੰਘ ਪੰਨੂ,ਮੁੱਖ ਸਲਾਹਕਾਰ ਗੁਰਦੇਵ ਸਿੰਘ ਸਿੱਧੂ, ਜੁਆਇੰਟ ਸੈਕਟਰੀ ਬਲਵਿੰਦਰ ਕੁਮਾਰ, ਜੁਆਇੰਟ ਸਹਾਇਕ ਸਕੱਤਰ ਅਮਰਜੀਤ ਸਿੰਘ, ਬਲਜੀਤ ਸਿੰਘ ਗੋਲੂ ਵਾਲਾ, ਪ੍ਰੈੱਸ ਸਕੱਤਰ ਪਰਮਜੀਤ ਸਿੰਘ, ਸਹਾਇਕ ਪ੍ਰੈਸ ਸਕੱਤਰ ਕਰਮਜੀਤ ਸਿੰਘ, ਮੀਤ ਪ੍ਰਧਾਨ ਗੁਰਪਿੰਦਰ ਸਿੰਘ, ਮੁਖਤਿਆਰ ਸਿੰਘ, ਰਣਜੀਤ ਸਿੰਘ, ਸਹਾਇਕ ਸਕੱਤਰ ਬਚਨ ਸਿੰਘ, ਜਥੇਬੰਦਕ ਸਕੱਤਰ ਸੁਲੱਖਣ ਸਿੰਘ , ਸਹਾਇਕ ਜਥੇਬੰਦਕ ਸਕੱਤਰ ਸੂਰਤ ਸਿੰਘ, ਜੀਤ ਸਿੰਘ ,ਗਿਆਨ ਸਿੰਘ , ਬਲਵਿੰਦਰ ਸਿੰਘ , ਮਹਿੰਦਰ ਸਿੰਘ , ਕਾਰਜਕਾਰੀ ਮੈਂਬਰ ਮਹਿਲ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਹਰਮੇਸ਼ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਰੇਂਜ ਫਿਰੋਜ਼ਪੁਰ ਦੀ ਵੀ ਚੋਣ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਰੇਜ ਪ੍ਰਧਾਨ ਮੁਖਤਿਆਰ ਸਿੰਘ ਹਜਾਰਾ ਸਿੰਘ ਵਾਲਾ, ਜਨਰਲ ਸਕੱਤਰ ਬਚਨ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ,ਵਿੱਤ ਸਕੱਤਰ ਮਹਿੰਦਰ ਸਿੰਘ ਹਜਾਰਾ ਸਿੰਘ ਵਾਲਾ, ਜੁਆਇੰਟ ਸਕੱਤਰ ਗੁਰਪਿੰਦਰ ਸਿੰਘ, ਪ੍ਰੈੱਸ ਸਕੱਤਰ ਸੂਰਤ ਸਿੰਘ, ਸਹਾਇਕ ਸਕੱਤਰ ਮਿਹਰ ਸਿੰਘ, ਬਲਬੀਰ ਸਿੰਘ ਗੋਖੀ ਵਾਲਾ ਨੂੰ ਚੁਣਿਆ ਗਿਆ। ਇਸ ਮੌਕੇ ਚੁਣੇ ਗਏ ਸਮੂਹ ਅਹੁਦੇਦਾਰਾਂ ਨੇ ਜਥੇਬੰਦੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਜਥੇਬੰਦੀ ਵੱਲੋਂ ਲਗਾਏ ਹੁਕਮਾਂ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ 10 ਜਨਵਰੀ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੰਗਲਾਤ ਕਾਮਿਆਂ ਦੀਆਂ ਮੰਗਾਂ ਸਬੰਧੀ ਕੋਈ ਫੈਸਲਾ ਨਹੀਂ ਲਿਆ ਤਾਂ ਜਥੇਬੰਦੀ ਦਿੜਬਾ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰੇਗੀ ਅਤੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਪ.ਸ.ਸ.ਫ ਫਿਰੋਜ਼ਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਜ: ਜਗਦੀਪ ਸਿੰਘ ਮਾਂਗਟ , ਸੁਲੱਖਣ ਸਿੰਘ ਪੀ.ਡਬਲਿਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ, ਜੀ.ਟੀ.ਯੂ ਦੇ ਸੂਬਾ ਜੁਆਇੰਟ ਸਕੱਤਰ ਬਲਵਿੰਦਰ ਸਿੰਘ ਭੁੱਟੋ, ਮਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ, ਮਹਿਲ ਸਿੰਘ ਸੂਬਾ ਪ੍ਰਧਾਨ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ, ਮਹਿੰਦਰ ਸਿੰਘ ਬਰਾੜ ਪੰਚਾਇਤੀ ਰਾਜ ਆਦਿ ਵੀ ਹਾਜ਼ਰ ਸਨ।



