Punjab

ਜੋਗਾ ਸਿੰਘ ਦੀ ਗ੍ਰਿਫ਼ਤਾਰੀ ਵੱਡੀ ਸਫ਼ਲਤਾ

ਹਰਪਾਲ ਸਿੰਘ ਚੀਮਾ ਨੇ ਕਿਹਾ- ਦਹਾਕੇ ਪੁਰਾਣੇ ਮਾਮਲੇ 'ਚ ਆਇਆ ਨਵਾਂ ਮੋੜ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 10 ਅਗਸਤ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਂਟੀ ਡ੍ਰੋਨ ਸਿਸਟਮ ਸਥਾਪਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਸੂਬਾ ਸਰਕਾਰ ਵਲੋਂ 51.41 ਕਰੋੜ ਰੁਪਏ ਦੀ ਲਾਗਤ ਨਾਲ ਖਰੀਦ ਕੀਤੇ 9 ਮਡਿਊਲਡ (ਮਸ਼ੀਨ) ਸਨਿੱਚਰਵਾਰ ਨੂੰ ਪੰਜਾਬ ਪੁਲਿਸ ਦੇ ਸੁਪਰਦ ਕੀਤੇ ਹਨ। ਹੁਣ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਭੇਜੇ ਜਾ ਰਹੇ ਡ੍ਰੋਨ ਨੂੰ ਪੰਜਾਬ ਪੁਲਿਸ ਅਸਾਨੀ ਨਾਲ ਨਸ਼ਟ ਕਰ ਸਕੇਗੀ। ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਐਂਟੀ ਡ੍ਰੋਨ ਸਿਸਟਮ ਸਥਾਪਤ ਕਰਨ ਨੂੰ ਲੈ ਕੇ ਸਰਕਾਰ ਨੇ ਉਨ੍ਹਾਂ (ਚੀਮਾ) ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕੀਤੀ ਸੀ। ਪੁਲਿਸ ਦੇ ਅਧਿਕਾਰੀਆਂ ਨੇ ਐਂਟੀ ਡ੍ਰੋਨ ਸਿਸਟਮ ਨੂੰ ਲੈ ਕੇ ਤਕਨੀਕੀ ਤੌਰ ’ਤੇ ਅਭਿਆਸ ਵੀ ਕੀਤਾ ਸੀ। ਇਸ ਤਰ੍ਹਾਂ ਸਰਕਾਰ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਮਡਿਊਲਡ ਖ੍ਰੀਦਣ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਖਹਿਰਾ ਦੇ ਪੀਐੱਸਓ ਰਹੇ ਜੋਗਾ ਸਿੰਘ ਨੂੰ ਹਿਰਾਸਤ ਵਿਚ ਲਿਆ ਹੈ, ਜੋ ਕਿ ਆਸਟਰੇਲੀਆ ਭੱਜਣ ਦੀ ਫਿਰਾਕ ਵਿਚ ਸੀ। ਚੀਮਾ ਨੇ ਕਿਹਾ ਕਿ ਦਹਾਕੇ ਪੁਰਾਣੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ ਅਤੇ ਪੁੱਛਗਿੱਛ ਦੌਰਾਨ ਨੂੰ ਪੁਲਿਸ ਨੂੰ ਹੋਰ ਸੁਰਾਗ ਮਿਲ ਸਕਦੇ ਹਨ।

ਖਹਿਰਾ ਨੇ ਦੋਸ਼ਾਂ ਨੂੰ ਝੁਠਲਾਇਆ

ਕਾਂਗਰਸ ਦੇ ਨੇਤਾ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਉਸਨੂੰ ਬਦਨਾਮ ਕਰਨ ਲਈ ਝੂਠਾ ਪ੍ਰਚਾਰ ਕਰ ਰਹੀ ਹੈ। ਜੋਗਾ ਸਿੰਘ 2015 ਵਿਚ ਉਸਦਾ ਪੀਐੱਸਓ (ਨਿੱਜੀ ਸੁਰੱਖਿਆ ਅਫ਼ਸਰ) ਸੀ ਅਤੇ ਪੁਲਿਸ ਨੇ ਮੈਨੂੰ (ਖਹਿਰਾ) ਘਰ ਤੋਂ ਹਿਰਾਸਤ ਵਿਚ ਲੈਣ ਤੋਂ ਬਾਅਦ ਜੋਗਾ ਸਿੰਘ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਖਹਿਰਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜੋਗਾ ਸਿੰਘ ਉਸ ਨਾਲ ਅਟੈਚ ਨਹੀਂ ਸੀ, ਪਰ ਉਹ ਦਾਅਵਾ ਕਰਦੇ ਹਨ ਕਿ ਜੋਗਾ ਸਿੰਘ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਮੈਂਬਰ ਪਾਰਲੀਮੈਂਟ ਹੁੰਦੇ ਹੋਏ, ਖੁਦ ਉਸਦੇ (ਖਹਿਰਾ) ਬੇਕਸੂਰ ਹੋਣ ਦੀ ਗੱਲ ਕਰਦੇ ਰਹੇ ਹਨ। ਡਰੱਗ ਮਾਮਲੇ ਵਿਚ ਸੁਪਰੀਮ ਕੋਰਟ ਨੇ ਫਾਜਿਲਕਾ ਕੋਰਟ ਦੀ ਸਾਰੀ ਸੁਣਵਾਈ ਨੂੰ ਸਟੇਅ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪ ਝੂਠਾ ਡਰਾਮਾ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button