Punjab

ਜੈਨੇਸਿਸ ਅਮਨਦੀਪ ਮਲਟੀ-ਸਪੈਸ਼ਲਟੀ ਹਸਪਤਾਲ ਫਿਰੋਜ਼ਪੁਰ ਵੱਲੋਂ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ 

ਫ਼ਿਰੋਜ਼ਪੁਰ, 21 ਮਾਰਚ (ਬਾਲ ਕਿਸ਼ਨ)–  ਜੈਨੇਸਿਸ ਅਮਨਦੀਪ ਮਲਟੀਸਪੈਸ਼ਲਟੀ ਹਸਪਤਾਲ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ 24 ਮਾਰਚ 2025, ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਅਹੁਦਿਆਂ ਲਈ ਭਰਤੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਬਿਲਿੰਗ ਐਗਜ਼ਿਕਿਊਟਿਵ, ਅਕਾਊਂਟਸ ਅਸਿਸਟੈਂਟ, ਡਾਇਲਿਸਿਸ ਟੈਕਨੀਸ਼ਿਨ, ਐਂਡੋਸਕੋਪੀ ਟੈਕਨੀਸ਼ਿਨ, ਇਲੈਕਟ੍ਰੀਸ਼ਨ, ਸੀਨੀਅਰ ਸਟਾਫ ਨਰਸ, ਮੈਡੀਕਲ ਅਫਸਰ (ਐੱਮਬੀਬੀਐੱਸ/ਬੀਏਐੱਮਐੱਸ), ਗਨਮੈਨ, ਡਰਾਈਵਰ ਅਤੇ ਸਿਕਿਊਰਟੀ/ਐਚਕੇ ਸੁਪਰਵਾਇਜ਼ਰ ਦੇ ਅਹੁਦੇ ਸ਼ਾਮਲ ਹਨ। ਡਾ. ਅਰੋੜਾ ਨੇ ਕਿਹਾ ਕਿ ਇਹ ਰੋਜ਼ਗਾਰ ਮੇਲਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਲ, ਸੇਵਾ ਕੇਂਦਰ ਦੇ ਉੱਪਰ, ਡੀ.ਸੀ. ਦਫ਼ਤਰ ਕੰਪਲੇਕਸ, ਫਿਰੋਜ਼ਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ

Related Articles

Leave a Reply

Your email address will not be published. Required fields are marked *

Back to top button