Punjab

ਜੇਨੇਸਿਸ ਡੈਂਟਲ ਕਾਲਜ ਅਤੇ ਜੇਨੇਸਿਸ ਇੰਸਟੀਟਿਊਟ ਆਫ ਨਰਸਿੰਗ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ’ਤੇ ਹਵਨ ਯੱਗ ਦਾ ਆਯੋਜਨ

ਫ਼ਿਰੋਜ਼ਪੁਰ, 21 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ-ਮੋਗਾ ਰੋਡ ’ਤੇ ਸਥਿਤ ਜੇਨੇਸਿਸ ਡੈਂਟਲ ਕਾਲਜ ਅਤੇ ਜੇਨੇਸਿਸ ਇੰਸਟੀਟਿਊਟ ਆਫ ਨਰਸਿੰਗ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ’ਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਸ਼ੁਭ ਮੌਕੇ ’ਤੇ ਕਾਲਜ ਦੇ ਚੇਅਰਮੈਨ ਸੀ.ਏ. ਵਰਿੰਦਰ ਮੋਹਨ ਸਿੰਘਲ, ਮੀਨਾਖ਼ਸ਼ੀ ਸਿੰਘਲ, ਕਾਲਜ ਦੇ ਪ੍ਰੋਫੈਸਰ ਡਾ. ਗੌਰਵ ਗੋਯਲ, ਨਰਸਿੰਗ ਕਾਲਜ ਦੀ ਪਿ੍ਰੰਸੀਪਲ ਪ੍ਰੋਫੈਸਰ ਸ੍ਰੀਮਤੀ ਰਵਿੰਦਰ ਕੌਰ, ਰਿਟਾਇਰਡ ਲਿਫਟਿਨੈਂਟ ਕਰਨਲ ਬੀ.ਐਸ. ਰੰਧਾਵਾ, ਬ੍ਰਾਂਚ ਹੈੱਡ ਸ਼ਿਵਾਨੀ ਸ਼ਰਮਾ ਸਮੇਤ ਹੋਰ ਅਧਿਆਪਕ, ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਰਹੇ। ਕਾਰਜਕ੍ਰਮ ਦੀ ਸ਼ੁਰੂਆਤ ਮੰਤ੍ਰੋਚਾਰਣ ਅਤੇ ਹਵਨ ਯੱਗ ਨਾਲ ਹੋਈ, ਜਿਸ ਵਿੱਚ ਸਭ ਅਧਿਆਪਕ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਹਵਨ ਵਿੱਚ ਆਹੁਤੀ ਪਾ ਕੇ ਸਕਾਰਾਤਮਕ ਊਰਜਾ, ਗਿਆਨਵ੍ਰਿਦੀ ਅਤੇ ਨਵੇਂ ਸੈਸ਼ਨ ਦੀ ਸਫਲਤਾ ਦੀ ਕਾਮਨਾ ਕੀਤੀ। ਹਵਨ ਦੌਰਾਨ ਪੂਰਾ ਕੈਂਪਸ ਆਧਿਆਤਮਿਕ ਮਾਹੌਲ ਨਾਲ ਭਰ ਗਿਆ ਅਤੇ ਸਭ ਨੇ ਨਵੀਂ ਤਾਜ਼ਗੀ ਅਤੇ ਉਤਸ਼ਾਹ ਮਹਿਸੂਸ ਕੀਤਾ। ਇਸ ਮੌਕੇ ’ਤੇ ਚੇਅਰਮੈਨ ਸੀ.ਏ. ਵਰਿੰਦਰ ਮੋਹਨ ਸਿੰਘਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੁੰਦੀ, ਬਲਕਿ ਇਹ ਜ਼ਿੰਦਗੀ ਵਿੱਚ ਅਨੁਸ਼ਾਸਨ, ਮੇਹਨਤ ਅਤੇ ਨੈਤਿਕ ਮੁੱਲਾਂ ਨੂੰ ਅਪਣਾਉਣ ਦਾ ਸਾਧਨ ਵੀ ਹੈ। ਉਨ੍ਹਾਂ ਨੇ ਸਭ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਫਲਤਾ ਸਿਰਫ਼ ਮੇਹਨਤ ਅਤੇ ਸਮਰਪਣ ਨਾਲ ਹੀ ਮਿਲਦੀ ਹੈ। ਪ੍ਰੋਫੈਸਰ ਡਾ. ਗੌਰਵ ਗੋਇਲ ਨੇ ਕਾਲਜ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਅਕਾਦਮਿਕ ਯੋਜਨਾਵਾਂ ਉੱਤੇ ਰੌਸ਼ਨੀ ਪਾਈ ਅਤੇ ਵਿਦਿਆਰਥੀਆਂ ਨੂੰ ਉਤਕ੍ਰਿਸ਼ਟ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾਨਰਸਿੰਗ ਕਾਲਜ ਦੀ ਪਿ੍ਰੰਸੀਪਲ ਪ੍ਰੋਫੈਸਰ ਸ੍ਰੀਮਤੀ ਰਵਿੰਦਰ ਕੌਰ ਨੇ ਨਰਸਿੰਗ ਖੇਤਰ ਵਿੱਚ ਅਨੁਸ਼ਾਸਨ ਅਤੇ ਸਮਰਪਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂਬ੍ਰਾਂਚ ਹੈੱਡ ਸ਼ਿਵਾਨੀ ਸ਼ਰਮਾ ਨੇ ਨਵੇਂ ਸੈਸ਼ਨ ਵਿੱਚ ਵਿਦਿਆਰਥੀਆਂ ਲਈ ਵਧੀਆ ਮੌਕਿਆਂ ਉੱਤੇ ਗੱਲਬਾਤ ਕੀਤੀਉਨ੍ਹਾਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਗੁਣਵੱਤਾ ਯੁਕਤ ਸਿੱਖਿਆ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਨਿਪੁੰਨ ਬਣਾਉਣਾ ਹੈ। ਹਵਨ ਯੱਗ ਤੋਂ ਬਾਅਦ ਸਭ ਵਿਦਿਆਰਥੀਆਂ ਅਤੇ ਅਤਿਥੀਆਂ ਵਿੱਚ ਮਿਠਾਈ ਵੰਡਣ ਦਾ ਪ੍ਰਬੰਧ ਕੀਤਾ ਗਿਆ। ਪੂਰੇ ਕਾਰਜਕ੍ਰਮ ਦੌਰਾਨ ਉਤਸ਼ਾਹ ਅਤੇ ਆਧਿਆਤਮਿਕਤਾ ਦਾ ਵਾਤਾਵਰਣ ਬਣਿਆ ਰਿਹਾਕਾਲਜ ਪ੍ਰਸ਼ਾਸਨ ਨੇ ਸਭ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Related Articles

Leave a Reply

Your email address will not be published. Required fields are marked *

Back to top button