Punjab

ਜੁਗਰਾਜ ਸਿੰਘ ਚੰਨਣਕੇ ਕਤਲ ਦੇ ਦੋਸ਼ੀ ਤਿੰਨ ਗੈਂਗਸਟਰ ਰੂਪਨਗਰ ਪੁਲਿਸ ਨੇ ਕੀਤੇ ਕਾਬੂ

ਰੂਪਨਗਰ, 25 ਜੁਲਾਈ : ਸਤਲੁਜ ਦਰਿਆ ਕਿਨਾਰੇ ਭਿੰਡਰ ਨਗਰ ‘ਚ ਖਾਲੀ ਬਿਲਡਿੰਗ ‘ਚ ਲੁਕੇ ਤਿੰਨ ਗੈਂਗਸਟਰਾਂ ਤੇ ਜ਼ਿਲ੍ਹਾ ਪੁਲਿਸ ਵਿਚਕਾਰ ਹੋਈ ਫਾਈਰਿੰਗ ਦੌਰਾਨ ਇਕ ਵਿਅਕਤੀ ਜ਼ਖ਼ਮੀ ਹੋਣ ਉਪਰੰਤ ਤਿੰਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਤੇ ਜ਼ਖ਼ਮੀ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁੱਛਗਿਛ ਤੋਂ ਪਤਾ ਲੱਗਿਆ ਕਿ ਦੋਸ਼ੀਆਂ ਨੇ 4 ਜੁਲਾਈ 2025 ਨੂੰ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਦੇ ਇਕ ਦੋਸ਼ੀ ਦੇ ਭਰਾ ਜੁਗਰਾਜ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਚੰਨਣ ਕੇ ਥਾਣਾ ਮਹਿਤਾ ਚੌਕ ਜ਼ਿਲ੍ਹਾ ਅੰਮ੍ਰਿਤਸਰ (ਰੂਰਲ) ਉਮਰ ਕਰੀਬ 28 ਸਾਲ ਦਾ ਗੁਰੂਦੁਆਰਾ ਬਾਬਾ ਬੁੱਢਾ ਸਾਹਿਬ ਚੰਨਣਕੇ ਦੇ ਗੇਟ ਦੇ ਸਾਹਮਣੇ ਪਿੰਡ ਚੰਨਣਕੇ ਵਿਖੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਰੂਪਨਗਰ ‘ਚ ਲੁਕ ਗਏ ਸਨ ਜੋ ਕਿ ਅੰਮ੍ਰਿਤਸਰ ਪੁਲਿਸ ਨੂੰ ਹੋਰ ਵੀ ਕਈ ਮਾਮਲਿਆਂ ‘ਚ ਲੋੜੀਂਦੇ ਸਨ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਰੂਪਨਗਰ ਤੋਂ ਨੂਰਪੁਰਬੇਦੀ ਜਾਂਦਿਆਂ ਭਿੰਡਰਨਗਰ ਕੋਲ ਇਕ ਬਿਲਡਿੰਗ ‘ਚ ਕੁੱਝ ਵਿਅਕਤੀ ਲੁਕੇ ਹੋਏ ਹਨ ਪੁਲਿਸ ਨੇ ਤੁੰਰਤ ਕਾਰਵਾਈ ਕਰਦਿਆਂ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ ਤਾਂ ਬਿਲਡਿੰਗ ਵਿਚ ਛੁਪੇ ਤਿੰਨ ਵਿਅਕਤੀਆਂ ਨੇ ਫਾਇਰਿੰਗ ਕੀਤੀ ਜਵਾਬੀ ਹਮਲੇ ਵਿਚ ਪੁਲਿਸ ਵੱਲੋਂ ਕੀਤੀ ਫਾਈਰਿੰਗ ਦੌਰਾਨ ਇਕ ਵਿਅਕਤੀ ਦੇ ਪੈਰ ‘ਤੇ ਗੋਲੀ ਲੱਗੀ ਤੇ ਮੌਕੇ ‘ਤੇ ਤਿੰਨੇ ਵਿਅਕਤੀਆ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਵਿਅਕਤੀਆਂ ਦੇ ਨਾਂ ਗੁਰਵਿੰਦਰ ਸਿੰਘ ਭੋਲਾ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਜਨਤਕ ਥਾਣਾ ਮਹਿਤਾ ਚੌਕ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ, ਨਵਤੇਜ ਸਿੰਘ ਉਰਫ਼ ਤੇਜੀ ਪੁੱਤਰ ਲੇਟ ਬਲਵਿੰਦਰ ਸਿੰਘ ਵਾਸੀ ਪਿੰਡ ਜੱਬੋਵਾਲ ਥਾਣਾ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ,ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਸੁਵਿੰਦਰ ਸਿੰਘ ਵਾਸੀ ਪਿੰਡ ਸਰਾ ਥਾਣਾ ਮੱਤੇਵਾਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

Related Articles

Leave a Reply

Your email address will not be published. Required fields are marked *

Back to top button