Punjab

 ਜਿੰਮ, ਖੰਭੇ ਤੇ ਸਿਲਾਈ ਮਸ਼ੀਨਾਂ ਵੀ ਨਿਗਲ ਗਏ ਭ੍ਰਿਸ਼ਟਾਚਾਰੀ, ਇਨਕੁਆਰੀ ਕਰਨ ’ਤੇ ਤਿੰਨ ਸਰਕਾਰਾਂ ਸਮੇਂ ਦੇ ਘੁਟਾਲੇ ਉਜਾਗਰ

ਫਿਰੋਜ਼ਪੁਰ, 4 ਮਾਰਚ- ਹਿੰਦ-ਪਾਕਿ ਕੌਮਾਂਤਰੀ ਸਰਹੱਦ ਨੇੜੇਲਾਪਤਾ ਹੋਏ ਪਿੰਡ’ ਨੂੰ ਲੱਭਣ ਆਈ ਟੀਮ ਵੱਲੋਂ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਬੀਡੀਪੀਓ ਦਫਤਰ ਦੇ ਕਈ ਘੁਟਾਲੇ ਸਾਹਮਣੇ ਆਏ। ਜਾਂਚ ਟੀਮ ਵੱਲੋਂ ਜਦੋਂਲਾਪਤਾ ਪਿੰਡ’ ਦੇ ਚੋਰਾਂ ਦਾ ਖੁਰਾ ਨੱਪਿਆ ਗਿਆ ਤਾਂ ਪੈੜ 12 ਸਾਲ ਪਹਿਲੀਆਂ ਸਰਕਾਰਾਂ ਤੱਕ ਜਾ ਪਹੁੰਚੀਇੱਥੇ ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਸਮੇਂਸਮੇਂ ’ਤੇ ਸਰਕਾਰਾਂ ਬਦਲਣ ਦੇ ਬਾਵਜੂਦ ਇਸ ਘੁਟਾਲੇ ਨੂੰ ਉਜਾਗਰ ਕਰਨ ਦੀ ਬਜਾਏ ਤਤਕਾਲੀ ਅਧਿਕਾਰੀ ਹਵਨ ਵਿਚ ਆਪੋ-ਆਪਣੀ ਆਹੂਤੀ ਹੀ ਪਾਉਂਦੇ ਰਹੇ। ਉਧਰ ਮਾਮਲੇ ਦੀ ਜਾਂਚ ਹੋਈ ਤਾਂ ਕਈ ਹੋਰ ਸਨਸਨੀਖੇਜ਼ ਖੁਲਾਸੇ ਹੋ ਗਏ। ਇਸੇ ਦੌਰਾਨ ਕਿਸੇ ਵੱਲੋਂ ਇਹ ਵੀ ਖੁਲਾਸਾ ਕਰ ਦਿੱਤਾ ਗਿਆ ਕਿ ਬੀਡੀਪੀਓ ਦਫਤਰ ਦੇ ਭ੍ਰਿਸ਼ਟ ਅਧਿਕਾਰੀ ਨੌਜਵਾਨਾਂ ਦੇ ਜਿੰਮ, ਸ਼ਹੀਦਾਂ ਦੇ ਖੰਭੇ ਅਤੇ ਵਿਧਵਾ ਔਰਤਾਂ ਦੀਆਂ ਸਿਲਾਈ ਮਸ਼ੀਨਾਂ ਵੀ ਖਾ ਗਏ। ਇਸ ਸਬੰਧੀ ਜਦੋਂ ਅਮਰਦੀਪ ਸਿੰਘ ਗੁਜਰਾਲ ਡਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਅਤੇ ਏਡੀਸੀ ਗੁਰਦਰਸ਼ਨ ਲਾਲ ਕੁੰਡਲ ਦੀ ਟੀਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਭ੍ਰਿਸ਼ਟ ਅਧਿਕਾਰੀਆਂ ਵੱਲੋਂ 200 ਜਿੰਮਾਂ ਦੀ ਸਪਲਾਈ ਵਿਚ ਘੁਟਾਲਾ ਹੋਇਆ ਹੈ ਤਾਂ 75 ਲੱਖ ਦੀ ਪ੍ਰਵਾਨਗੀ ਵਿਚੋਂ 25 ਲੱਖ ਰੁਪਏ ਦੇ ਬਿੱਲਾਂ ਉਪਰ ਕਿਸੇ ਪਿੰਡ ਜਾਂ ਪੰਚਾਇਤਾਂ ਦਾ ਵੇਰਵਾ ਹੀ ਨਹੀਂ ਪਾਇਆ ਗਿਆ। ਉਧਰ ਜਦੋਂ ਵਿਧਵਾ ਔਰਤਾਂ ਦੀਆਂ ਸਿਲਾਈ ਮਸ਼ੀਨਾਂ ਦੀ ਜਾਂਚ ਹੋਈ ਤਾਂ 245 ਸਿਲਾਈ ਮਸ਼ੀਨਾਂ ਵਿਚੋਂ 85 ਲੋੜਵੰਦ ਔਰਤਾਂ ਤੱਕ ਪਹੁੰਚੀਆਂ ਹੀ ਨਹੀਂ। ਉਧਰ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਮਾਰਗਾਂ ਨੂੰ ਜਾਂਦੇ ਰਸਤੇ ’ਤੇ ਲੱਗੇ ਸਪੈਸ਼ਲ ਖੰਭਿਆਂ ਵਿਚੋਂ ਵੀ 3 ਖੰਭੇ ਘੱਟ ਪਾਏ ਗਏ।
75 ਲੱਖ ਦੇ ਜਿੰਮਾਂ ’ਚੋਂ 25 ਲੱਖ ਦਾ ਨਹੀਂ ਹੈ ਕੋਈ ਰਿਕਾਰਡ

ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਤਤਕਾਲੀ ਬੀਡੀਪੀਓ ਵੱਲੋਂ 50 ਲੱਖ ਦੀ ਕੀਮਤ ਨਾਲ 200 ਜਿੰਮ ਮਸ਼ੀਨਾਂ ਦੀ ਖਰੀਦ ਕੀਤੀ ਗਈ ਸੀ ਪ੍ਰੰਤੂ ਇਹ ਜਿੰਮ ਮਸ਼ੀਨਾਂ 200 ਦੀ ਬਜਾਏ ਪਿੰਡਾਂ ਵਿੱਚ ਘੱਟ ਵੰਡ ਕਰਕੇ ਵੱਡੇ ਪੱਧਰ ’ਤੇ ਘਪਲਾ ਕੀਤਾ ਦੱਸਿਆ ਗਿਆ ਸੀ। ਮਾਮਲੇ ਦੀ ਪੜਤਾਲ ਸਮੇਂ ਪ੍ਰਾਪਤ ਹੋਏ ਰਿਕਾਰਡ ਅਤੇ ਮੌਕੇ ’ਤੇ ਕੀਤੀ ਪੁੱਛ-ਪੜਤਾਲ ਅਤੇ ਕਾਰਜਕਾਰੀ ਇੰਜੀਨੀਅਰ ਫਿਰੋਜ਼ਪੁਰ ਤੋਂ ਪ੍ਰਾਪਤ ਹੋਈ ਰਿਪੋਰਟ ਨੂੰ ਘੋਖਣ ’ਤੇ ਪਾਇਆ ਗਿਆ ਕਿ ਤਤਕਾਲੀ ਬੀਡੀਪੀਓ ਦੀ ਤਾਇਨਾਤੀ ਸਮੇਂ 200 ਜਿੰਮ ਮਸ਼ੀਨਾਂ ਵਿੱਚੋਂ 188 ਦਿਖਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 168 ਸਰਕਾਰੀ ਥਾਵਾਂ ’ਤੇ, 20 ਗੈਰ-ਸਰਕਾਰੀ ਥਾਵਾਂ ’ਤੇ ਮੌਜੂਦ ਪਾਈਆਂ ਗਈਆਂਪੜਤਾਲ ਦੌਰਾਨ 12 ਜਿੰਮ ਮਸ਼ੀਨਾਂ ਦੀ ਗਿਣਤੀ ਘੱਟ ਪਾਈ ਗਈ ਹੈ। ਕਾਰਜਕਾਰੀ ਇੰਜੀਨੀਅਰ ਫਿਰੋਜ਼ਪੁਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ 75 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਉਪਲੱਬਧ ਕਾਰਵਾਈ ਗਈ ਪਰ 50 ਲੱਖ ਰੁਪਏ ਦੀਆਂ ਰਸੀਵਿੰਗ ਹੀ ਉਪਲੱਬਧ ਕਰਵਾਈਆਂ ਗਈਆਂਬਾਕੀ ਬਚਦੇ 25 ਲੱਖ ਰੁਪਏ ਦੇ ਪਿੰਡਾਂ ਬਾਰੇ ਪੁੱਛਣ ’ਤੇ ਲੇਖਾ ਕਲਰਕ ਵੱਲੋਂ ਲਿਖਤੀ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ‘ਇਹ ਜਿੰਮਾਂ ਕਿਹੜੀ ਗਰਾਮ ਪੰਚਾਇਤ ਵਿੱਚ ਲੱਗੀਆਂ ਹਨ, ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਸਮੇਂ ਬੀਡੀਪੀ ਓ ਕਮ ਈਓਪੀਐੱਸ ਫਿਰੋਜ਼ਪੁਰ ਵੱਲੋਂ ਇਨ੍ਹਾਂ ਕੰਮਾਂ ਦੇ ਬਿੱਲ ਪਾਸ ਕੀਤੇ ਗਏ ਸਨ।’ ਜੋ 25 ਲੱਖ ਰੁਪਏ ਦਾ ਬਿੱਲ ਦਫ਼ਤਰ ਵਿਖੇ ਉਪਲੱਬਧ ਕਰਵਾਇਆ ਗਿਆ ਹੈ, ਉਸ ਉਪਰ ਪਿੰਡਾਂ ਦਾ ਕੋਈ ਵੀ ਵੇਰਵਾ ਨਹੀਂ ਹੈ।

245 ’ਚੋਂ 85 ਸਿਲਾਈ ਮਸ਼ੀਨਾਂ ਪਾਈਆਂ ਘੱਟ

ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਮਗਰੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਸਿਲਾਈ ਮਸ਼ੀਨਾਂ ਦੀ ਖਰੀਦ ਲਈ ਬੀਡੀਪੀਓ ਦਫਤਰ ਨੂੰ ਮਿਲੀ 10 ਲੱਖ ਰੁਪਏ ਦੀ ਗਰਾਂਟ ਵਿੱਚੋਂ ਤਤਕਾਲੀ ਬੀਡੀਪੀਓ ਵੱਲੋਂ 9,99,639/-ਰੁਪਏ ਦੀ ਲਾਗਤ ਦੀਆਂ 245 ਸਿਲਾਈ ਮਸ਼ੀਨਾਂ ਦੀ ਖਰੀਦ ਕੀਤੀ ਗਈ ਸੀ। ਇਸ ਸਬੰਧੀ ਉਪ ਮੁੱਖ ਕਾਰਜਕਾਰੀ ਅਫ਼ਸਰ, ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਦੀ ਸ਼ਨਾਖਤ ਰਿਪੋਰਟ 17.02, 2025 ਮੁਤਾਬਕ ਬਲਾਕ ਫਿਰੋਜ਼ਪੁਰ ਵੱਲੋਂ ਵੰਡੀਆਂ 245 ਸਿਲਾਈ ਮਸ਼ੀਨਾਂ ਵਿੱਚੋਂ 85 ਲਾਭਪਾਤਰੀਆਂ ਨੂੰ ਪ੍ਰਾਪਤ ਹੀ ਨਹੀਂ ਹੋਈਆਂ। ਇਸ ਤੋਂ ਇਲਾਵਾ ਬਾਕੀ ਬਚਦੇ 160 ਲਾਭਪਾਤਰੀਆਂ ਵਿੱਚੋਂ 21 ਦੇ ਘਰ ਤਾਲਾ ਲੱਗਾ ਹੋਣ ਕਾਰਨ ਵੈਰੀਫਿਕੇਸ਼ਨ ਨਹੀਂ ਹੋ ਸਕੀ, 1 ਸਿਲਾਈ ਮਸ਼ੀਨ ਬਲਾਕ ਤੋਂ ਬਾਹਰ ਦਿੱਤੀ ਪਾਈ ਗਈ ਹੈ ਅਤੇ 1 ਲਾਭਪਾਤਰੀ ਦਾ ਆਧਾਰ ਕਾਰਡ ਨੰਬਰ ਮੈਚ ਨਹੀਂ ਕਰਦਾਪੜਤਾਲ ਸਮੇਂ ਇਹ ਵੀ ਤੱਥ ਸਾਹਮਣੇ ਆਇਆ ਕਿ ਇਹ ਗਰਾਂਟ ਖਰਚ ਸਬੰਧੀ ਬੀਡੀਪੀਓ ਵੱਲੋਂ ਇਸ ਦੀ ਪ੍ਰਵਾਨਗੀ ਪੰਚਾਇਤ ਸੰਮਤੀ ਹਾਊਸ ਤੋਂ ਪ੍ਰਾਪਤ ਨਹੀਂ ਕੀਤੀ ਗਈ ਅਤੇ ਨਾ ਹੀ ਇਨ੍ਹਾਂ ਮਸ਼ੀਨਾਂ ਦੀ ਖਰੀਦ ਅਤੇ ਵੰਡ ਸਬੰਧੀ ਰਿਕਾਰਡ ਮੇਨਟੇਂਨ ਕੀਤਾ ਗਿਆ ਹੈ।

… ਤੇ ਉਹ ਹੁਸੈਨੀਵਾਲਾ ਸ਼ਹੀਦੀ ਮਾਰਗ ’ਤੇ ਖੰਭੇ ਵੀ ਖਾ ਗਏ

ਦੱਸਣਯੋਗ ਹੈ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਫਿਰੋਜ਼ਪੁਰ ਛਾਉਣੀ ਤੋਂ ਹੁਸੈਨੀਵਾਲਾ ਤੱਕ ਸ਼ਹੀਦੀ ਮਾਰਗ ’ਤੇ ਲੱਗੇ ਲੋਹੇ ਦੇ ਖੰਭਿਆਂ ਵਿਚੋਂ ਵੀ ਕਈ ਖੰਭੇ ਗਾਇਬ ਪਾਏ ਗਏ। ਪ੍ਰਾਪਤ ਹੋਈ ਰਿਪੋਰਟ ਮੁਤਾਬਕ ਇਹ ਤੱਥ ਸਾਹਮਣੇ ਆਏ ਹਨ ਕਿ 16 ਪੋਲਾਂ ਵਿੱਚੋਂ ਮੌਕੇ ’ਤੇ 3 ਪੋਲ ਘੱਟ ਪਾਏ ਗਏ ਅਤੇ ਇਹ ਕੰਮ ਬਿਨ੍ਹਾਂ ਤਕਨੀਕੀ ਪ੍ਰਵਾਨਗੀ ਅਤੇ ਬਿਨ੍ਹਾਂ ਟੈਂਡਰ/ਕੁਟੇਸ਼ਨਾਂ ਤੋਂ ਕਰਵਾਉਣ ਦਾ ਦੋਸ਼ ਸਾਬਤ ਹੁੰਦਾ ਹੈ।

Related Articles

Leave a Reply

Your email address will not be published. Required fields are marked *

Back to top button