Punjab

ਜਿੰਦਗੀ ਮੌਤ ਦਰਮਿਆਨ ਲੜ ਰਹੀ ਪਾਕਿਸਤਾਨ ਡਰੋਨ ਹਮਲੇ `ਚ ਜ਼ਖ਼ਮੀ ਔਰਤ ਮੌਤ ਅੱਗੇ ਹਾਰੀ

ਜਿੰਦਗੀ ਮੌਤ ਦਰਮਿਆਨ ਲੜ ਰਹੀ ਪਾਕਿਸਤਾਨ ਡਰੋਨ ਹਮਲੇ `ਚ ਜ਼ਖ਼ਮੀ ਔਰਤ ਮੌਤ ਅੱਗੇ ਹਾਰੀ, ਹਮਲੇ ਵਿੱਚ ਪ੍ਰੀਵਾਰ ਦੇ ਤਿੰਨੋ ਮੈਬਰ ਹੋ ਗਏ ਸਨ ਜ਼ਖ਼ਮੀ

ਖਾਈ ਫੇਮੇ ਕੀ/ਫ਼ਿਰੋਜ਼ਪੁਰ, 12 ਮਈ- (ਜਸਵਿੰਦਰ ਸਿੰਘ ਸੰਧੂ)- ਫਿਰੋਜ਼ਪੁਰ- ਫਾਜਿਲਕਾ ਰੋਡ ਤੇ ਪੈਦੇ ਪਿੰਡ ਖਾਈ ਫ਼ੇਮੇ ਕੀ ਵਿੱਚ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਏ ਪਰਿਵਾਰ ਦੇ ਤਿੰਨ ਜੀਆਂ ਵਿੱਚ ਸ਼ਾਮਲ ਮਹਿਲਾ ਸੁਖਵਿੰਦਰ ਕੌਰ (50) ਦੀ ਮੌਤ ਹੋ ਗਈ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ । ਦੱਸਣਯੋਗ ਹੈ ਕਿ ਹੋਏ ਪਾਕਿਸਤਾਨੀ ਡਰੋਨ ਹਮਲੇ ਦੌਰਾਨ ਘਰ ਅੰਦਰ ਹਾਜਰ ਘਰ ਮਾਲਕ ਲਖਵਿੰਦਰ ਸਿੰਘ (55 ਸਾਲ ) , ਉਸ ਦੀ ਪਤਨੀ ਸੁਖਵਿੰਦਰ ਕੌਰ (50 ਸਾਲ ) ਅਤੇ ਬੇਟਾ ਜਸਵੰਤ ਸਿੰਘ ਘਟਨਾ ਦੌਰਾਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਏ ਸਨ । ਡਾਕਟਰਾਂ ਦੇ ਦੱਸਣ ਮੁਤਾਬਕ ਸੁਖਵਿੰਦਰ ਕੌਰ 100 ਫ਼ੀਸਦੀ ਅਤੇ ਲਖਵਿੰਦਰ ਸਿੰਘ 72 ਫ਼ੀਸਦੀ ਝੁਲਸ ਚੁੱਕੇ ਸਨ, ਜਿਸ ਕਰਕੇ ਇਨ੍ਹਾਂ ਦੋਵਾਂ ਨੂੰ ਚੱਲਦੇ ਦੌਰਾਨ ਬਾਗੀ ਹਸਪਤਾਲ ਤੋਂ ਦੂਜੇ ਦਿਨ ਲੁਧਿਆਣਾ ਡੀ.ਐਮ.ਸੀ ਹਸਪਤਾਲ ਭੇਜ ਦਿੱਤਾ ਗਿਆ ਸੀ। ਜਦ ਕਿ ਇਨ੍ਹਾਂ ਦਾ ਨੌਜਵਾਨ ਲੜਕਾ ਜਸਵੰਤ ਸਿੰਘ (24 ਸਾਲ) ਫ਼ਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਸ ਦੇ ਹੋਏ ਹਮਲੇ ਦੌਰਾਨ ਲੋਹੇ ਦੀ ਕੋਈ ਤਿੱਖੀ ਚੀਜ਼ ਜਸਵੰਤ ਸਿੰਘ ਦੀਆਂ ਲੱਤਾਂ ਵਿੱਚ ਵੱਜਣ ਨਾਲ ਉਸ ਦੇ ਜ਼ਖ਼ਮ ਹੋ ਗਏ ਸਨ, ਜਿਸਨੂੰ ਡੂੰਘਾ ਦੱਸਿਆ। ਨੌਜਵਾਨ ਲੜਕਾ ਜਸਵੰਤ ਸਿੰਘ (24) ਅਜੇ ਵੀ ਫ਼ਿਰੋਜ਼ਪੁਰ ਦੇ ਬਾਗੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਪਰ ਉਂਝ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਕੌਰ ਨੇ ਰਾਤ 12 ਵਜੇ ਦੇ ਕਰੀਬ ਡੀ.ਐੱਮ.ਸੀ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਸ ਦੀ ਮ੍ਰਿਤਕ ਦੇਹ ਅੱਜ ਖਾਈ ਫ਼ੇਮੇ ਕੀ ਪਿੰਡ ਵਿੱਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button