Punjab

ਜਿਲੇ ਨੂੰ ਟੀ:ਬੀ ਮੁਕਤ ਕਰਨ ਲਈ ਐਨ:ਜੀ:ਓਜ਼ ਤੋਂ ਸਹਿਯੋਗ ਦੀ ਕੀਤੀ ਮੰਗ-ਡਿਪਟੀ ਕਮਿਸ਼ਨਰ

ਵੱਖ ਵੱਖ ਐਨ:ਜੀ:ਓਜ਼ ਸੋਸਵਾ ਨਾਲ ਰਜਿਸਟਰ ਹੋ ਕੇ ਸਰਕਾਰੀ ਸਹਾਇਤਾ ਕਰ ਸਕਦੀਆਂ ਨੇ ਪ੍ਰਾਪਤ

ਅੰਮ੍ਰਿਤਸਰ, 4 ਜਨਵਰੀ: ਜਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਐਨ:ਜੀ:ਓ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਨੂੰ ਟੀ:ਬੀ ਮੁਕਤ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ ਲਈ ਤੁਸੀਂ ਵੀ ਅੱਗੇ ਆਓ ਅਤੇ ਟੀ:ਬੀ ਦੇ ਮਰੀਜਾਂ ਨੂੰ ਅਡਾਪਟ ਕਰੋ ਤਾਂ ਜੋ ਜਿਲੇ ਨੂੰ ਟੀ:ਬੀ ਮੁਕਤ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਸੁਸਾਇਟੀ ਫਾਰ ਸਰਵਿਸ ਟੂ ਵਾਲੰਟੀਅਰੀ ਏਜੰਸੀਜ਼ (ਨਾਰਥ) ਪੰਜਾਬ ਅਤੇ ਜਿਲੇ ਵਿੱਚ ਚੱਲ ਰਹੀਆਂ ਹੋਰ ਵੱਖ ਵੱਖ ਐਨ:ਜੀ:ਓ ਨੂੰ ਇਸ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਵੱਖ ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਹੋਰ ਐਨ:ਜੀ:ਓ ਨੂੰ ਵੀ ਰਜਿਸਟਰ ਕਰਕੇ ਸਰਕਾਰੀ ਸਕੀਮਾਂ ਦਾ ਲਾਭ ਪੁੱਜਦਾ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਔਰਤਾਂ ਅਤੇ ਬੱਚਿਆ  ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਸਮੂਹ ਐਨ:ਜੀ:ਓ ਨੂੰ ਕਿਹਾ ਕਿ ਉਹ ਇਸ ਸੰਸਥਾ ਨਾਲ ਜੁੜਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਨੂੰ ਪ੍ਰਾਪਤ ਕਰਨ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸੰਸਥਾਵਾਂ ਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਸਮੂਹ ਐਨ:ਜੀ:ਓਜ਼ ਨੂੰ ਕਿਹਾ ਕਿ ਉਹ ਚਾਈਨਾ ਡੋਰ ਦੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ  ਦੱਸਿਆਕਿ ਜਿਲੇ ਵਿੱਚ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਪ੍ਰਦੂਸ਼ਣ, ਮਹਿਲਾ ਸ਼ਸਕਤੀਕਰਨ, ਕਮਜੋਰ ਵਰਗਾਂ ਨਸ਼ਾ ਛੁਡਾਓ, ਬੱਚਿਆਂ ਦੀ ਰਾਖੀ ਹਿੱਤ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਸਮੂਹ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੰਸਥਾ ਵਿੱਚ ਰਜਿਸਟਰ ਹੋਣ ਲਈ ਫਾਰਮ ਵੈਬਸਾਈਟ www.sosvamother.org, ਈ ਮੇਲ sosva.pb@gmail.com ਅਤੇ ਮੋਬਾਇਲ ਨੰ: 0172-2749441 ਅਤੇ 0172-4188019ਤੇ ਸੰਪਰਕ ਸਥਾਪਤ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਸੋਸਵਾ ਦੇ ਮੈਂਬਰ ਡਾਇਰੈਕਟਰ ਡਾ: ਡੀ:ਕੇ ਵਰਮਾ, ਸਕੱਤਰ ਰੈਡ ਕਰਾਸ ਸੈਮਸਨ ਮਸੀਹ, ਡਾ: ਰਾਕੇਸ਼ ਸ਼ਰਮਾ, ਮਿਸ਼ਨ ਅਗਾਜ ਦੇ ਦੀਪਕ ਬੱਬਰ, ਮੈਡਮ ਮਾਲਾ, ਮੈਡਮ ਨੀਲਮ ਸ਼ਰਮਾ, ਚੇਅਰਮੈਨ ਮਾਨ ਧੀਆਂ ਦਾ ਸ੍ਰੀ ਗੁਰਿੰਦਰ ਸਿੰਘ ਮੱਟੂ, ਡਾ: ਰਜਨੀ ਡੋਗਰਾ, ਸ੍ਰੀ ਬੀ:ਆਰ:ਹਸਤੀਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ:ਜੀ:ਓਜ਼ ਦੇ ਨੁਮਾਇੰਦੇ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button