Punjab

ਜਿਊਲਰ ਨਾਲ 40 ਹਜਾਰ ਦੀ ਆਨਲਾਈਨ ਠੱਗੀ

ਰੂਪਨਗਰ, 21 ਸਤੰਬਰ : ਰੂਪਨਗਰ ਦੇ ਜੈਨ ਮੁਹੱਲੇ ’ਚ ਇਕ ਸੁਨਿਆਰ ਦੀ ਦੁਕਾਨ ’ਤੇ ਇੱਕ ਵਿਅਕਤੀ ਨੇ ਆਨਲਾਈਨ ਟ੍ਰਾਂਜੈਕਸ਼ਨ ਦਿਖਾ ਕੇ ਦੁਕਾਨਦਾਰ ਦੇ ਨਾਲ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨਦਾਰ ਭੋਲਾ ਪੁੱਤਰ ਚਮਨ ਲਾਲ ਵਾਸੀ ਮਿਲਮਿਲ ਨਗਰ ਰੂਪਨਗਰ ਨੇ ਦੱਸਿਆ ਕਿ ਉਹ ਜੈਨ ਮੁਹੱਲੇ ਵਿਚ ਜਵੈਲਰ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਕਰੀਬ 2 ਵਜੇ ਸਪਲੈਂਡਰ ਮੋਟਰਸਾਈਕਲ ’ਤੇ ਇੱਕ ਸਰਦਾਰ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ, ਵਿਅਕਤੀ ਨੇ ਉਸ ਤੋਂ 03 ਗ੍ਰਾਮ 50 ਮਿਲੀਗ੍ਰਾਮ ਦਾ ਟੌਪਸ ਦਾ ਸੈੱਟ ਅਤੇ 16 ਗ੍ਰਾਮ ਚਾਂਦੀ ਦੀਆਂ ਚੂੜੀਆਂ ਲਈਆਂ। ਇਨ੍ਹਾਂ ਗਹਿਣਿਆਂ ਦੀ ਕੀਮਤ 40 ਹਜ਼ਾਰ ਦੇ ਕਰੀਬ ਬਣਦੀ ਸੀ। ਜਿਸ ’ਤੇ ਉਕਤ ਵਿਅਕਤੀ ਨੇ ਉਸ ਨੂੰ ਇਹ ਰਾਸ਼ੀ ਆਨਲਾਈਨ ਉਸ ਦੇ ਖਾਤੇ ਵਿਚ ਪਾਉਣ ਲਈ ਕਿਹਾ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ 40 ਹਜਾਰ ਰੁਪਏ ਉਸ ਦੇ ਖਾਤੇ ਵਿਚ ਭੇਜ ਦਿੱਤੇ ਜਾਣ ਦਾ ਮੈਸੇਜ ਦਿਖਾਇਆ ਅਤੇ ਗਹਿਣੇ ਲੈ ਕੇ ਚਲਾ ਗਿਆ। ਪਰੰਤੂ ਜਦ ਦੁਕਾਨਦਾਰ 3 ਵਜੇ ਦੇ ਕਰੀਬ ਬੈਂਕ ਵਿਚ ਪੈਸੇ ਕਢਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ਵਿਚ ਕੋਈ ਰਾਸ਼ੀ ਨਹੀਂ ਆਈ ਹੈ। ਦੁਕਾਨਦਾਰ ਨੇ ਸੋਚਿਆ ਕਿ ਸਰਵਰ ਡਾਊਨ ਹੋਣ ਕਾਰਨ ਰੁਪਏ ਉਸ ਦੇ ਖਾਤੇ ਵਿਚ ਨਹੀਂ ਆਏ। ਦੁਕਾਨਦਾਰ ਨੇ ਕਿਹਾ ਉਸ ਨੇ ਇੰਤਜ਼ਾਰ ਕੀਤਾ ਪਰੰਤੂ ਅਗਲੇ ਦਿਨ ਸ਼ਨੀਵਾਰ ਨੂੰ ਵੀ ਉਸ ਦੇ ਖਾਤੇ ਵਿਚ ਪੈਸੇ ਨਹੀਂ ਪਹੁੰਚੇ ਤਾਂ ਉਸਨੂੰ ਯਕੀਨ ਹੋ ਗਿਆ ਕਿ ਉਸ ਦੇ ਨਾਲ ਠੱਗੀ ਹੋ ਗਈ ਹੈ। ਉਨਾਂ ਨਦੱਸਿਆ ਕਿ ਠੱਗੀ ਕਰਨੇ ਵਾਲੇ ਵਿਅਕਤੀ ਦੀ ਤਸਵੀਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਸਬੰਧ ਵਿਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button