
ਅੰਮ੍ਰਿਤਸਰ, 20 ਸਤੰਬਰ : ਬੀਐੱਸਐੱਫ਼ ਜਵਾਨਾਂ ਨੇ ਲੋਪੋਕੇ ਖੇਤਰ ’ਚ ਕੰਡਿਆਲੀ ਤਾਰ ਦੀ ਵਾੜ ਤੇ ਭਾਰਤੀ ਫੌਜੀ ਠਿਕਾਣਿਆਂ ਨੇੜੇ ਘੁੰਮਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਤਿੰਨਾਂ ‘ਤੇ ਫ਼ੌਜੀ ਠਿਕਾਣਿਆਂ ਤੇ ਹੋਰ ਸੰਵੇਦਨਸ਼ੀਲ ਖੇਤਰਾਂ ਦੀਆਂ ਫੋਟੋਆਂ ਖਿੱਚਣ ਤੇ ਆਈਐੱਸਆਈ ਨੂੰ ਭੇਜਣ ਦਾ ਸ਼ੱਕ ਸੀ। ਲੋਪੋਕੇ ਥਾਣੇ ਦੀ ਪੁਲਿਸ ਨੇ ਜਾਂਚ ਕੀਤੀ ਪਰ ਮੁਲਜ਼ਮਾਂ ਦੇ ਮੋਬਾਈਲ ਫੋਨਾਂ ‘ਤੇ ਅਜਿਹਾ ਕੋਈ ਦਸਤਾਵੇਜ਼ ਜਾਂ ਸਬੂਤ ਨਹੀਂ ਮਿਲਿਆ। ਇੰਸਪੈਕਟਰ ਸੁਮਿਤ ਸਿੰਘ ਨੇ ਦੱਸਿਆ ਕਿ ਤਿੰਨਾਂ ਵਿਰੁੱਧ ਆਵਾਰਾਗਰਦੀ ਦਾ ਮਾਮਲਾ ਦਰਜ ਕੀਤਾ ਗਿਆ ਹੈ।



