Punjab

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਿਚਾਰ ਗੋਸ਼ਟੀ ਦਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਆਯੋਜਨ

ਜਸਵਿੰਦਰ ਸਿੰਘ ਸੰਧੂ

ਫਾਜ਼ਿਲਕਾ, 17 ਮਾਰਚ- ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ‘ਪਾਠਕ-ਮੰਚ: ਸ਼ਬਦ ਸੰਗਤ ‘ ਲੜੀ ਤਹਿਤ ਤੀਜੇ ਸਮਾਗਮ ਵੱਜੋਂ ਡਾ. ਸਿਮਰਨ ਅਕਸ ਦੀ ਕਾਵਿਕਿਤਾਬ ‘ਜੀਅ ਕਰਦੈਉੱਪਰ ਵਿਚਾਰ ਗੋਸ਼ਟੀ ਦਾ ਆਯੋਜਨ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕੀਤਾ ਗਿਆ। ਸਮਾਗਮ ਦੇ ਆਰੰਭ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਵੱਲੋਂ ਸਭਨਾਂ ਨੂੰ ਜੀ ਆਇਆਂ ਕਹਿੰਦਿਆਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਤੋਂ ਵੀ ਜਾਣੂੰ ਕਰਵਾਇਆ ਗਿਆ। ਮੁੱਢਲੇ ਸੈਸ਼ਨ ਵਿਚ ਪ੍ਰਧਾਨਗੀ ਮੰਡਲ ਵਲੋਂ ਡਾ. ਸਿਮਰਨ ਅਕਸ ਦਾ ਸਵਾਗਤ ਕੀਤਾ। ਇਸ ਉਪਰੰਤ ਪਹਿਲੇ ਵਕਤਾ ਪ੍ਰੋ. ਸਿਮਰਨਜੀਤ ਕੌਰ ਬਰਾੜ ਨੇ ਡਾ. ਸਿਮਰਨ ਅਕਸ ਦੀ ਕਾਵਿ ਕਲਾ ਦੀਆਂ ਬਾਰੀਕੀਆਂ ਨੂੰ ਸਮਝਦਿਆਂ ਸਰਲ ਭਾਸ਼ਾ ਵਾਲੀ ਕਵਿੱਤਰੀ ਕਿਹਾਸੰਜੀਵ ਗਿਲਹੋਤਰਾ ਨੇ ਕਵਿਤਾ ਦੀ ਗਾਇਨ ਸ਼ੈਲੀ, ਉਂਕਾਰ ਚਹਿਲ ਨੇ ਸਿਰਲੇਖ ਪ੍ਰਬੰਧ ਬਾਰੇ,ਵਿਜੈਅੰਤ ਜੁਨੇਜਾ ਨੇ ਸਮਾਜਕ ਸਰੋਕਾਰਾਂ ਅਤੇ ਗ਼ਜ਼ਲ ਦੇ ਵਜ਼ਨ ਸੰਬੰਧੀ ਵਿਚਾਰ ਪ੍ਰਗਟ ਕੀਤੇਐਡਵੋਕੇਟ ਰਵਿੰਦਰ ਗਿੱਲ ਨੇ ਕਾਵਿ ਚੋਂ ਨਿਆਂਇਕ ਨੁਕਤੇ, ਗੌਰਵ ਸ਼ਰਮਾ ਨੇ ਕਾਵਿ-ਸੁਰ, ਪ੍ਰੋ. ਕਸ਼ਮੀਰ ਲੂਣਾ ਅਤੇ ਸਿਮਰਜੀਤ ਕੌਰ ਨੇ ਕਵਿਤਾ ਦੀ ਤਕਨੀਕੀ ਵਡਿਆਈ ਬਾਰੇ ਵਿਚਾਰ ਰੱਖੇ। ਡਾ: ਗੁਰਰਾਜ ਚਹਿਲ ਨੇ ਸਿਮਰਨ ਅਕਸ ਦੀ ਗ਼ਜ਼ਲਕਾਰੀ ਨੂੰ ਇਤਿਹਾਸਕ ਅਤੇ ਤੁਲਨਾਤਮਕ ਕੋਣ ਤੋਂ ਵਾਚਿਆਸੂਤਰਧਾਰ ਡਾ. ਚੰਦਰ ਪ੍ਰਕਾਸ਼ ਨੇ ਸਿਮਰਨ ਅਕਸ ਦੀ ਗ਼ਜ਼ਲ- ਸ਼ਬਦਕਾਰੀ ਬਾਰੇ ਚਰਚਾ ਕੀਤੀਅਗਲੇ ਸੈਸ਼ਨ ਵਿਚ ਡਾ. ਸਿਮਰਨ ਅਕਸ ਨੇ ਆਪਣੀ ਜੀਵਨ ਸ਼ੈਲੀ ਵਿਚ ਆਈਆਂ ਰੁਕਾਵਟਾਂ ਅਤੇ ਸਾਹਿਤਕ ਸਫ਼ਰ ਬਾਰੇ ਗੱਲਬਾਤ ਕੀਤੀ ਤੇ ਆਪਣੀਆਂ ਕਾਵਿ ਰਚਨਾਵਾਂ ਸੁਣਾ ਕੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂਸਵਾਲ ਜਵਾਬ ਦੀ ਪ੍ਰਕਿਰਿਆ ਵਿਚ ਸੰਜੀਵ ਗਿਲਹੋਤਰਾ, ਸੁਰਿੰਦਰ ਸਿੰਘ,ਵਿਜੈਅੰਤ ਜੁਨੇਜਾ, ਭੁਪਿੰਦਰ ਉਤਰੇਜਾ ਨੇ ਭਾਗ ਲਿਆ। ਇਸ ਮੌਕੇ ਸਥਾਨਕ ਕਵੀਆਂ ਵੱਜੋਂ ਅਮਨ ਅਰਮਾਨ, ਜਸਬੀਰ ਮਨ, ਗੁਰਬੀਰ ਸਿੰਘ, ਸੁਰਿੰਦਰਪਾਲ ਸਿੰਘ ਨੇ ਹਾਜ਼ਰੀ ਲਗਵਾਈ। ਅੰਤ ਪ੍ਰਧਾਨਗੀ ਟਿੱਪਣੀ ਕਰਦਿਆਂ ਡਾ. ਇਕਬਾਲ ਸਿੰਘ ਗੋਦਾਰਾ ਨੇ ਸ਼ਾਇਰਾ ਦੀ ਕਾਵਿ ਸਿਰਜਣਾ ਦੇ ਆਧਾਰ ਤੇ ਉਸਨੂੰ ਹਿੰਮਤ ਦੀ ਕਵਿਤਾ ਰਚਨ ਵਾਲੀ ਕਵਿੱਤਰੀ ਕਿਹਾਉਨ੍ਹਾਂ ਗ਼ਜ਼ਲਾਂ ਦੇ ਹਵਾਲਿਆਂ ਨਾਲ ਪੰਜਾਬੀ ਕਾਵਿ ਨੂੰ ਸਮਝਣ ਦਾ ਢੰਗ ਵੀ ਦੱਸਿਆ। ਇਸ ਮੌਕੇ ਕਮਲ ਕਿਸ਼ੋਰ ਖੁਰਾਣਾ, ਡਾ.ਮਨਿੰਦਰ ਵਿਰਕ, ਤੇਜਿੰਦਰ ਸਿੰਘ ਖਾਲਸਾ ਵੀ ਹਾਜ਼ਰ ਰਹੇ । ਕਵਿੱਤਰੀ ਸਿਮਰਨ ਅਕਸ ਅਤੇ ਮਹਿਮਾਨਾ ਨੂੰ ਯਾਦਗਾਰੀ ਚਿੰਨ੍ਹ ਭੇਟ ਨਾਲ ਸਨਮਾਨਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button