Punjab

ਜ਼ਿਲ੍ਹਾ ਫ਼ਿਰੋਜ਼ਪੁਰ ਤੋਂ 24 ਸਕਾਊਟ ਗਾਈਡਜ਼ ਲੈਣਗੇ ਰਾਸ਼ਟਰੀ ਸਕਾਊਟ ਜੰਮਬੂਰੀ ਤਾਮਿਲਨਾਡੂ ਵਿੱਚ ਭਾਗ

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਵੱਲੋਂ ਤਾਮਿਲਨਾਡੂ ਜਾ ਰਹੇ ਸਕਾਊਟ ਗਾਈਡਜ਼ ਨੂੰ ਦਿੱਤਾ ਆਸ਼ੀਰਵਾਦ

ਫ਼ਿਰੋਜ਼ਪੁਰ, 24 ਜਨਵਰੀ (ਬਾਲ ਕਿਸ਼ਨ)– ਭਾਰਤ ਸਕਾਊਟ ਗਾਈਡਜ਼ ਇੰਡੀਆ ਵੱਲੋਂ ਤਾਮਿਲਨਾਡੂ ਵਿਖੇ 27 ਜਨਵਰੀ ਤੋਂ 3 ਫ਼ਰਵਰੀ ਤੱਕ ਸਕਾਊਟ ਗਾਈਡਜ਼ ਦਾ ਮਹਾਂਕੁੰਭ ਨੈਸ਼ਨਲ ਜੰਮਬੂਰੀ ਲਗਾਈ ਜਾ ਰਹੀ ਹੈ।ਇਸ ਜੰਮਬੂਰੀ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ 20 ਵਿਦਿਆਰਥੀ ਅਤੇ 4 ਅਧਿਆਪਕ ਭਾਗ ਲੈਣਗੇ। ਇਹ ਜਾਣਕਾਰੀ ਦਿੰਦਿਆਂ ਹੋਇਆ ਜ਼ਿਲ੍ਹਾ ਸਕੱਤਰ ਸਕਾਊਟ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ, ਐੱਮਐੱਲਏ ਨਰੇਸ਼ ਕਟਾਰੀਆ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮੋਨੀਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ. ਸਤਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਸੁਨੀਤਾ ਰਾਣੀ ਵੱਲੋਂ ਤਾਮਿਲਨਾਡੂ ਵਿਖੇ 7 ਰੋਜ਼ਾ ਨੈਸ਼ਨਲ ਸਕਾਊਟਿੰਗ ਕੈਂਪ ਜੰਮਬੂਰੀ ਤੇ ਜਾ ਰਹੇ ਜ਼ਿਲ੍ਹਾ ਫਿਰੋਜ਼ਪੁਰ ਦੇ 20 ਵਿਦਿਆਰਥੀਆਂ ਅਤੇ 4 ਅਧਿਆਪਕਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਮਯੰਕ ਫਾਊਂਡੇਸ਼ਨ ਤੇ ਸਟਾਲੀਅਨ ਸਪੋਰਟ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਟੀ ਸ਼ਰਟ ਵੀ ਲਾਂਚ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਕਿਹਾ ਗਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਤੋਂ 24 ਸਕਾਊਟ ਗਾਈਡਜ਼ ਰਾਸ਼ਟਰੀ ਜੰਮਬੂਰੀ ਵਿਖੇ ਜ਼ਿਲ੍ਹਾ ਫਿਰੋਜ਼ਪੁਰ ਦੀ ਨੁਮਾਇੰਦਗੀ ਕਰਨਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਨੇ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਕਾਊਟ/ਗਾਈਡਜ਼ ਵਿਦਿਆਰਥੀ ਤਾਮਿਲਨਾਡੂ ਜੰਮਬੂਰੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰ ਦੀ ਝਲਕ ਪੇਸ਼ ਕਰਨਗੇ ਅਤੇ ਫਿਰੋਜ਼ਪੁਰ ਤੇ ਪੂਰੇ ਪੰਜਾਬ ਦਾ ਨਾਮ ਚਮਕਾਉਣਗੇ। ਇਸ ਮੌਕੇ ਅਮਨ ਸ਼ਰਮਾ, ਸਟੈਨੋ ਸੁਖਚੈਨ ਸਿੰਘ, ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਗਾਈਡਜ਼ ਸਰਬਜੀਤ ਕੌਰ, ਸਕਾਊਟ ਮਾਸਟਰ ਸੰਦੀਪ ਕੰਬੋਜ਼, ਗਾਈਡਜ਼ ਕੈਪਟਨ ਨਵਨੀਤ ਕੌਰ,ਮਯੰਕ ਫਾਊਂਡੇਸ਼ਨ ਤੋਂ ਦੀਪਕ ਸ਼ਰਮਾ ਅਤੇ ਆਸ਼ਾ ਰਾਣੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button