Punjab

ਐਨ.ਐਚ.ਐਮ ਅਧੀਨ ਕੰਮ ਕਰ ਰਹੇ ਕਮਿਊਨਟੀ ਹੈੱਲਥ ਅਫਸਰਾਂ ਨੇ ਵੀ ਪਾਏ ਦਿੱਲੀ ਵੱਲ ਚਾਲੇ

ਫ਼ਿਰੋਜ਼ਪੁਰ, 24 ਜਨਵਰੀ (ਬਾਲ ਕਿਸ਼ਨ)– ਕਮਿਊਨਟੀ ਹੈਲੱਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਆਗੂ ਨਰਿੰਦਰ ਸਿੰਘ ਅਤੇ ਡਾ. ਪ੍ਰੀਤ ਮਖੀਜਾ ਆਗੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹੈੱਲਥ ਮਿਸ਼ਨ ਪੰਜਾਬ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਸਿਹਤ ਸੇਵਾਵਾਂ ਪ੍ਰਧਾਨ ਕਰ ਰਹੇ ਹਨ। ਜਿਨ੍ਹਾਂ ਵਿੱਚ ਵੱਖ-ਵੱਖ ਕੈਟੇਗਰੀਆਂ ਕੰਮ ਕਰ ਰਹੇ ਹਨ । ਜਿਵੇਂ ਕੀ ਡਾਕਟਰ, ਮਿਊਨਟੀ ਹੈੱਲਥ ਅਫ਼ਸਰ, ਆਰਬੀਐੱਸਕੇ, ਸਟਾਫ਼ ਨਰਸਾਂ, ਏਐੱਨਐੱਮ,ਆਰਐੱਨਟੀਸੀਪੀ ਸਟਾਫ, ਅਕਾਊਂਟੈਂਟ, ਕੰਪਿਉਟਰ ਓਪਰੇਟਰ ਆਦਿ ।ਸਮੇਂ ਸਮੇਂ ਸਿਰ ਪੰਜਾਬ ਵਿੱਚ ਆਈਆਂ ਵੱਖ-ਵੱਖ ਸਰਕਾਰਾਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਪਰ ਅਫ਼ਸੋਸ ਦੀ ਗੱਲ ਹੈ ਕਿ ਕੋਈ ਵੀ ਸਰਕਾਰ ਆਪਣੇ ਵਾਅਦੇ ਤੇ ਖਰੀ ਨਹੀਂ ਉੱਤਰੀ ਅਤੇ ਨੈਸ਼ਨਲ ਹੈੱਲਥ ਮਿਸ਼ਨ ਦੇ ਮੁਲਾਜ਼ਮ ਅੱਜ ਵੀ ਨਿਗੂਣੀਆਂ ਤਨਖਾਵਾਂ ਤੇ ਹੀ ਕੰਮ ਕਰ ਰਹੇ ਹਨ।ਇਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅੱਜ ਦੀ ਸਰਕਾਰ ਦੇ ਮੌਜ਼ੂਦਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਨਮੋਲ ਗਗਨ ਮਾਨ ਅਤੇ ਮੀਤ ਹੇਅਰ ਸਾਡੀਆਂ ਕਾਂਗਰਸ ਸਰਕਾਰ ਵਿਰੁੱਧ ਕੀਤੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਸਰਕਾਰ ਬਣਦੇ ਸਾਰ ਹੀ ਪੱਕਾ ਕਰਨ ਦਾ ਵਾਅਦਾ ਕਰ ਕੇ ਗਏ ਸੀ, ਪਰ ਅਫ਼ਸੋਸ ਦੀ ਗੱਲ ਇਹ ਹੈ ਕੀ ਜਿਸ ਸਰਕਾਰ ਨੂੰ ਬਣਾਉਣ ਲਈ ਅਸੀਂ ਅਹਿਮ ਭੂਮਿਕਾ ਨਿਭਾਈ ਅੱਜ ਸਰਕਾਰ ਦੇ ਲਗਭਗ 3 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਨੈਸ਼ਨਲ ਹੈੱਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਨਾਂ ਤੇ ਪੱਕਾ ਕੀਤਾ ਗਿਆ ਅਤੇ ਨਾਂ ਹੀ ਕਿਸੇ ਮੁਲਾਜ਼ਮ ਦੀਆਂ ਤਨਖਾਵਾਂ ਵਿੱਚ ਕਿਸੇ ਤਰੀਕੇ ਦਾ ਕੋਈ ਵਾਧਾ ਕੀਤਾ ਗਿਆ । ਉਨ੍ਹਾਂ ਸਰਕਾਰ ਨਾਲ ਹੋਈ ਗੱਲਬਾਤ ਦਾ ਬਿਓਰਾ ਦਿੰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਸਾਲ ਵਿੱਚ ਸਰਕਾਰ ਦੇ ਵੱਖ-ਵੱਖ ਨੁਮਾਇੰਦਿਆਂ ਨੇ ਸਾਡੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਪਰ ਸਰਕਾਰ ਵੱਲੋਂ ਹਰ ਮੀਟਿੰਗ ਵਿੱਚ ਸਿਰਫ ਖੋਖਲੇ ਵਾਅਦੇ ਕੀਤੇ ਗਏ ਅਤੇ ਲਾਰੇਬਾਜ਼ੀ ਦੀ ਨੀਤੀ ਅਪਣਾਈ ਗਈ। ਪਰ ਹੁਣ ਸਾਡੇ ਸਬਰ ਦੀ ਹੱਦ ਮੁੱਕ ਚੁੱਕੀ ਹੈ, ਮਜ਼ਬੂਰਨ ਨੈਸ਼ਨਲ ਹੈੱਲਥ ਮਿਸ਼ਨ ਪੰਜਾਬ ਦੇ ਸਮੂਹ ਕੈਟਾਗਿਰੀਆਂ ਦੇ ਮੁਲਾਜ਼ਮ ਇਕੱਠੇ ਹੋ ਕੇ 1 ਫ਼ਰਵਰੀ 2025 ਨੂੰ ਦਿੱਲੀ ਵੱਲ ਕੂਚ ਕਰਨਗੇ ਅਤੇ ਦਿੱਲੀ ਦੀਆਂ ਸੜਕਾਂ ਤੇ ਉੱਤਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹਣਗੇ। ਇਸ ਮੌਕੇ ਉਨ੍ਹਾਂ ਨਾਲ ਅਮਰੀਕ ਸਿੰਘ, ਗੌਰਵ ਦਾਸ, ਮੋਨਿਕਾ, ਰਾਜਵਿੰਦਰ ਕੌਰ, ਰਵਿੰਦਰ ਕੌਰ, ਹਰਮਨ ਸਿੰਘ, ਨਵਜੀਤ ਸਿੰਘ, ਡਾ: ਅਸ਼ੋਕ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਪ੍ਰੇਮ ਸਿੰਘ ਅਤੇ ਸ਼ਿੰਦਾ ਸਿੰਘ, ਬਲਦੇਵ ਸਿੰਘ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button