Punjab

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਕਾ ਦੇ ਜੰਮਪਲ 22 ਸਾਲਾ ਨੌਜਵਾਨ ਨੇ ਕੈਨੇਡਾ ’ਚ ਕੀਤੀ ਆਤਮਹੱਤਿਆ

ਫਰੀਦਕੋਟ, 1 ਅਗਸਤ : ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਪਿੰਡ ਪੱਕਾ ਨੰਬਰ 1 ਦੇ ਜੰਮਪਲ ਵਿਦਿਆਰਥੀ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਿਰੀ ਵਿੱਚ ਮਾਨਸਿਕ ਤਣਾਅ ਦੇ ਚੱਲਦਿਆਂ ਆਤਮਹੱਤਿਆ ਕਰ ਲੈਣ ਦੀ ਦੁਖਦਾਇਕ ਖਬਰ ਮਿਲੀ ਹੈ। ਮਹਿਜ 22 ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਪੁੱਤਰ ਬੋਹੜ ਸਿੰਘ ਕਰੀਬ ਦੋ ਸਾਲ ਪਹਿਲਾਂ ਵਿਦਿਆਰਥੀ ਵੀਜੇ ’ਤੇ ਬਰੈਂਪਟਨ (ਕੈਨੇਡਾ) ਗਿਆ ਸੀ ਤੇ ਪੜਾਈ ਦੇ ਨਾਲ ਨਾਲ ਵਿਹਲੇ ਸਮੇਂ ਕੰਮ ਦੀ ਭਾਲ ਵੀ ਕਰਦਾ ਰਿਹਾ ਪਰ ਜਦ ਲੰਮੇ ਸਮੇਂ ਤੱਕ ਨੌਕਰੀ ਨਾ ਮਿਲਣ ਕਾਰਨ ਉਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹਿਣ ਲੱਗਾ ਤਾਂ ਉਸ ਨੇ ਤਣਾਅ ਵਿੱਚ ਆ ਕੇ ਆਤਮਹੱਤਿਆ ਵਰਗਾ ਗਲਤ ਕਦਮ ਚੁੱਕ ਲਿਆ। ਪਰਿਵਾਰਕ ਸੂਤਰਾਂ ਮੁਤਾਬਿਕ ਪਿਛਲੇ ਕੁਝ ਸਮੇਂ ਤੋਂ ਉਹ ਕੈਨੇਡਾ ਦੇ ਸ਼ਹਿਰ ਕੈਲਗਿਰੀ ਵਿੱਚ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, ਤਣਾਅਪੂਰਵਕ ਹਲਾਤਾਂ ਨਾਲ ਜੂਝਦਿਆਂ ਅਕਾਸ਼ਦੀਪ ਨੇ ਆਪਣੇ ਘਰ ਦੇ ਗੈਰਿਜ਼ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਘਟਨਾ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਉਕਤ ਦੁਖਦਾਇਕ ਖਬਰ ਤੋਂ ਬਾਅਦ ਉਸ ਦੇ ਜੱਦੀ ਪਿੰਡ ਸਮੇਤ ਇਲਾਕੇ ਭਰ ਵਿੱਚ ਮਾਤਮ ਦਾ ਮਾਹੌਲ ਹੈ। ਵਾਰਸਾਂ ਮੁਤਾਬਿਕ ਅਕਾਸ਼ਦੀਪ ਮਿਹਨਤੀ, ਹੁਸ਼ਿਆਰ ਅਤੇ ਹੋਣਹਾਰ ਸੀ ਪਰ ਲਗਾਤਾਰ ਕੰਮ ਨਾ ਮਿਲਣ ਕਰਕੇ ਅਤੇ ਆਰਥਿਕ ਤੰਗੀ ਦੇ ਕਾਰਨ ਉਹ ਮਾਨਸਿਕ ਰੂਪ ’ਚ ਟੁੱਟ ਗਿਆ। ਪਰਿਵਾਰ ਨੇ ਅਕਾਸ਼ਦੀਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button