ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਬੇਸਹਾਰਾ ਹੜ੍ਹ ਪੀੜ੍ਹਤ ਬੱਚੀਆਂ ਲਈ ਘਰ ਬਣਾ ਕੇ ਦੇਣ ਦਾ ਕਾਰਜ ਮਿੱਥਿਆ

ਬਾਲ ਕਿਸ਼ਨ
ਫਿਰੋਜਪੁਰ, 3 ਅਕਤੂਬਰ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ—ਕਮ—ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ ਮੈਡਮ ਅਨੁਰਾਧਾ ਜੀ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਅੱਜ ਉਹਨਾਂ ਵੱਲੋਂ ਫਿਰੋਜਪੁਰ ਦੇ ਪਿੰਡ ਬੰਡਾਲਾ ਦਾ ਦੌਰਾ ਕੀਤਾ ਗਿਆ। ਉਹਨਾਂ ਦੇ ਨਾਲ ਬਾਬੇ ਕੇ ਫਾਊਡੇਸ਼ਨ ਸੰਸਥਾ, ਮੋਗਾ ਦੇ ਮੈਂਬਰ ਮੌਜੂਦ ਸਨ। ਇਸ ਦੌਰੇ ਦੌਰਾਨ ਜੱਜ ਸਾਹਿਬ ਇੱਕ ਘਰ ਵਿੱਚ ਗਏ ਜਿੱਥੇ ਦੋ ਬੱਚੀਆਂ ਮਿਲੀਆਂ ਜਿਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਮਾਂ ਛੱਡ ਕੇ ਚਲੀ ਗਏ। ਬੱਚੀਆਂ ਆਪਣੇ ਬਜੁਰਗ ਦਾਦੇ ਕੋਲ ਰਹਿ ਰਹੀਆਂ ਹਨ ਅਤੇ ਘਰ ਦੀ ਛੱਡ ਡਿੱਗਣ ਨਾਲ ਉਹਨਾਂ ਕੋਲ ਰਹਿਣ ਯੋਗ ਜਗ੍ਹਾਂ ਨਹੀ ਹੈ। ਜੱਜ ਸਾਹਿਬ ਨੇ ਬਾਬੇ ਕੇ ਫਾਊਡੇਸ਼ਨ, ਦੌਧਰ (ਮੋਗਾ) ਨਾਲ ਮੌਕੇ ਤੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਉਹ ਇਹਨਾਂ ਦਾ ਘਰ ਬਣਵਾ ਕੇ ਦੇਣਗੇ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਵੀ ਉਹਨਾਂ ਨਾਲ ਵਾਧਾ ਕੀਤਾ ਕਿ ਘਰ ਬਨਣ ਉਪਰੰਤ ਹੀ ਉਹ ਆਪਣੇ ਦਫਤਰ ਵੱਲੋਂ ਘਰੇਲੂ ਲੌੜੀਂਦੀਆਂ ਵਸਤਾਂ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਜੱਜ ਸਾਹਿਬ ਨੇ ਪਿੰਡ ਦੇ ਹੋਰ ਵੀ ਘਰਾਂ ਦਾ ਜਾਇਜਾ ਲਿਆ ਅਤੇ ਉਹਨਾਂ ਨੂੰ ਸਫਾਈ ਦਾ ਸਮਾਨ ਮੁਹੱਈਆ ਕਰਵਾਇਆ।



