Punjab

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਸਾਥੀ ਮੁਹਿੰਮ ਸਬੰਧੀ ਕੀਤੀ ਗਈ ਮੀਟਿੰਗ

ਬਾਲ ਕਿਸ਼ਨ

ਫਿਰੋਜ਼ਪੁਰ, 4  ਜੂਨ : ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਮਿਸ ਅਨੁਰਾਧਾ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਅੱਜ “ਸਾਥੀ ਮੁਹਿੰਮ” ਸਬੰਧੀ ਮੀਟਿੰਗ ਕੀਤੀ ਗਈ। ਜੱਜ ਸਾਹਿਬ ਵੱਲੋਂ ਇਸ ਮੁਹਿੰਮ ਦੇ ਤਹਿਤ ਕਮੇਟੀ ਦੇ ਮੈਂਬਰਾਂ ਤੋਂ ਇਹ ਜਾਇਜਾ ਲਿਆ ਗਿਆ ਕਿ ਉਹਨਾਂ ਦੇ ਵੱਲੋਂ ਕਿੰਨੇ ਬੇਸਹਾਰਾ ਬੱਚਿਆਂ ਦੀ ਭਾਲ ਕੀਤੀ ਗਈ ਹੈ ਜਿਹਨਾਂ ਦੇ ਆਧਾਰ ਕਾਰਡ ਨਹੀਂ ਬਣੇ। ਜਾਣਕਾਰੀ ਦਿੰਦੇ ਹੋਏ ਜੱਜ ਸਾਹਿਬ ਜੀ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਹੈ ਕਿ ਬੇਸਹਾਰਾ ਬੱਚਿਆਂ ਦੀ ਭਾਲ ਕਰਨਾ ਜਿਹਨਾਂ ਕੋਲ ਆਪਣੇ ਪਹਿਚਾਣ ਪੱਤਰ ਵਜੋਂ ਆਧਾਰ ਕਾਰਡ ਨਹੀਂ ਬਣਵਾਏ ਗਏ। ਉਹਨਾਂ ਬੱਚਿਆਂ ਦੀ ਭਾਲ ਕਰਕੇ ਇਸ ਦਫਤਰ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ, ਫਿਰੋਜਪੁਰ ਦੇ ਸਹਿਯੋਗ ਨਾਲ ਆਧਾਰ ਕਾਰਡ ਬਣਵਾਏ ਜਾਣਗੇ ਅਤੇ ਅਜਿਹੇ ਬੱਚਿਆਂ ਨੂੰ ਲੋੜ ਮੁਤਾਬਕ ਸਕੂਲ ਵਿੱਚ ਪੜ੍ਹਾਈ, ਸਿਹਤ ਸੰਭਾਲ, ਵੱਖ—ਵੱਖ ਬਾਲ ਭਲਾਈ ਕਾਨੂੰਨਾਂ ਅਧੀਨ ਸੁਰੱਖਿਆਂ ਜਾਂ ਸਰਕਾਰ ਦੁਆਰਾ ਮਿਲ ਰਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Related Articles

Leave a Reply

Your email address will not be published. Required fields are marked *

Back to top button