
ਫਿਰੋਜ਼ਪੁਰ 20 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਤੋਂ ਨੌਜਵਾਨ ਆਗੂ ਅਸੀਸਪ੍ਰੀਤ ਸਿੰਘ ਸਾਈਆਂਵਾਲਾ ਨੇ ਇਨ੍ਹਾਂ ਸਬਦਾਂ ਵਿੱਚ ਬੀਤੇ ਦਿਨ ਹੋਏ ਕਿਸਾਨਾਂ ਉੱਪਰ ਹੋਏ ਸਰਕਾਰੀ ਅੱਤਿਆਚਾਰ ਅਤੇ ਅਣਮਨੁੱਖੀ ਹਮਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਕਿਸਾਨਾਂ ਉੱਪਰ ਲਗਾਤਾਰ ਅਣਮਨੁੱਖੀ ਵਰਤਾਰਾ ਵਰਤਾ ਰਹੀ ਹੈ। ਪੰਜਾਬ ਦਾ ਕਿਸਾਨ ਜਿਹੜਾ ਲੋਕਾਂ ਦਾ ਢਿੱਡ ਭਰਦਾ ਹੈ ਉਹ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਆਤਮ-ਹੱਤਿਆ ਅਤੇ ਘੋਰ ਗੁਰਬਤ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਬੀਤੇ ਦਿਨ ਪੰਜਾਬ ਸਰਕਾਰ ਦੇ ਕਿਸਾਨਾਂ ਉੱਪਰ ਹੋਏ ਸਰਕਾਰੀ ਹਮਲੇ ਨੂੰ ਅੱਤ ਦਾ ਸ਼ਰਮਨਾਕ ਵਰਤਾਰਾ ਕਿਹਾ। ਪੰਜਾਬ ਸਰਕਾਰ ਜੋ ਪੰਜਾਬ ਦੇ ਲੋਕਾਂ, ਪੰਜਾਬ ਦੇ ਕਿਸਾਨਾ ਦੀ ਪੱਖੀ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀ ਹੋਣੀ ਚਾਹੀਦੀ ਸੀ ਇਸ ਘਟਨਾ ਨਾਲ ਸਰਕਾਰ ਦਾ ਬੇਈਮਾਨੀ ਭਰਿਆ ਚਿਹਰਾ ਤੇ ਰੋਲ ਸਾਹਮਣੇ ਆਇਆ ਹੈ। ਬਿਨ੍ਹਾਂ ਕਿਸੇ ਪੂਰਵ-ਚਿਤਾਵਨੀ ਅਤੇ ਸੁਰੱਖਿਆ ਪ੍ਰਬੰਧਾ, ਕਿਸਾਨ ਆਗੂਆਂ ਨੂੰ ਧੋਖੇ ਨਾਲ ਗਿ੍ਰਫਤਾਰ ਕਰਨਾ ਘਟੀਆ ਦਰਜੇ ਦੀ ਰਾਜਨੀਤੀ ਹੈ ਅਤੇ ਧਰਨੇ ਵਿੱਚ ਬੈਠੇ ਕਿਸਾਨਾਂ ਜਬਰੀ–ਖਦੇੜ੍ਹਨਾ, ਉਨ੍ਹਾਂ ਦੇ ਵਾਹਨਾਂ ਦਾ ਨੁਕਸਾਨ ਕਰਨਾ ਕਾਨੂੰਨ ਦੀ ਆੜ੍ਹ ਵਿੱਚ ਗੈਰ-ਕਾਨੂੰਨੀ ਹੈ, ਉੱਥੇ ਕਿਸਾਨਾ ਨਾਲ ਕੀਤੀ ਖਿੱਚ-ਧੂਹ ਅਣਮਨੁੱਖੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ। ਪੰਜਾਬ ਦੇ ਕਿਸਾਨਾਂ ਨੇ ਆਪਣੀ ਹੋਂਦ ਬਚਾਉਣ ਲਈ ਲੰਮਾ ਸਮਾਂ ਸੰਘਰਸ਼ ਲੜ੍ਹਿਆ ਹੈ। ਕਿਸਾਨਾਂ ਦੀਆਂ ਮੂਲ ਮੰਗਾਂ ਲਈ ਅਸੀ ਸ਼ਹੀਦੀਆਂ ਦਿੱਤੀਆਂ। ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਨਦਾਤਾ ਹੈ। ਜਿਸ ਨੂੰ ਘਟੀਆ ਨੀਤੀਆਂ ਨਾਲ ਦਬਾਇਆ ਨਹੀਂ ਜਾ ਸਕਦਾ। ਲੋਕ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।



