Punjab

ਜ਼ਿਮਨੀ ਚੋਣ ਤੋਂ ਪਹਿਲਾਂ ਤਰਨਤਾਰਨ ਹਲਕੇ ਬੂਥ ਇੰਚਾਰਜ਼ਾਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ

ਪੰਜਾਬ ਵਿਰੋਧੀ ਹਰ ਫ਼ੈਸਲੇ ਵਿਰੁੱਧ ਡੱਟ ਕੇ ਖੜ੍ਹਿਆ ਸ਼੍ਰੋਮਣੀ ਅਕਾਲੀ ਦਲ

ਤਰਨਤਾਰਨ, 11 ਅਗਸਤ : ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਜਿਮਨੀ ਚੋਣ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਇਸ ਜਿਮਨੀ ਚੋਣ ਲਈ ਅਕਾਲੀ ਦਲ ਦਾ ਉਮੀਦਵਾਰ ਵੀ ਐਲਾਨ ਦਿੱਤਾ ਹੋਇਆ ਹੈ। ਜਿਨ੍ਹਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਵਾਸਤੇ ਪਾਰਟੀ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਰਨਤਾਰਨ ਪੁੱਜੇ ਅਤੇ ਤਰਨਤਾਰਨ ਸ਼ਹਿਰ ਵਿਚ ਰੱਖੇ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਦਿਹਾਤੀ ਤੇ ਸ਼ਹਿਰੀ ਬੂਥ ਇੰਚਾਰਜਾਂ ਨਾਲ ਜਿੱਥੇ ਮੀਟਿੰਗ ਕੀਤੀ। ਉਥੇ ਹੀ ਵਿਰੋਧੀਆਂ ਨੂੰ ਨਿਸ਼ਾਨੇ ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨਤਾਰਨ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਜਿੱਤ ਦਰਜ ਕਰੇਗਾ। ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਬਦਲਾਅ ਤੋਂ ਜਿਥੇ ਲੋਕ ਅੱਕ ਚੁੱਕੇ ਹਨ। ਉਤੇ ਹੀ ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਲਈ ਤਰਨਤਾਰਨ ਹਲਕੇ ਦੇ ਲੋਕ ਇਕ ਵਾਰ ਫਿਰ ਤੋਂ ਇਹ ਹਲਕਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਗੇ ਅਤੇ 2027 ਵਿਚ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨਣਗੇ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਅਤੇ ਹੱਕਾਂ ਲਈ ਸੰਘਰਸ਼ ਲੜਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀਆਂ ਦੀ ਰਾਖੀ ਕਰਨ ਦੇ ਨਾਲ ਨਾਲ ਜਦੋਂ ਵੀ ਕੇਂਦਰ ਨੇ ਪੰਜਾਬ ਵਿਰੋਧੀ ਫੈਸਲੇ ਲਏ, ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਡੱਟ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜ਼ਿਮਨੀ ਚੋਣ ਵਿਚ ਜਿਤਾਉਣ ਤਾਂ ਜੋ ਇਸ ਹਲਕੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਪਾਰੀਟ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ, ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ, ਵਰਕਿੰਗ ਕਮੇਟੀ ਮੈਂਬਰ ਗੌਰਵਦੀਪ ਸਿੰਘ ਵਲਟੋਹਾ, ਅਲਵਿੰਦਰਪਾਲ ਸਿੰਘ ਪੱਖੋਕੇ, ਰਾਮ ਨਾਮਧਾਰੀ, ਚੇਅਰਮੈਨ ਹਰਵੰਤ ਸਿੰਘ ਝਬਾਲ ਨੇ ਜਿਥੇ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਉਥੇ ਹੀ ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ, ਪ੍ਰਭਜੀਤ ਸਿੰਘ ਕੋਟ ਧਰਮਚੰਦ, ਸਰਪੰਚ ਨਵਦੀਪ ਨਵੀ, ਕੁਲਵੰਤ ਸਿੰਘ ਨੰਬਰਦਾਰ, ਸਰਬਜੀਤ ਸਿੰਘ ਝਬਾਲ, ਜੱਜ ਲਾਹੌਰੀਆ, ਸ਼ੇਰਾ ਝਬਾਲ, ਮਾਣਕ ਝਬਾਲ, ਸਰਪੰਚ ਗੁਰਿੰਦਰ ਸਿੰਘ, ਵਰਿੰਦਰਜੀਤ ਸਿੰਘ ਹੀਰਾ, ਪੂਰਨ ਸਿੰਘ ਝਬਾਲ, ਦਿਲਬਾਗ ਸਿੰਘ, ਰੂਬੀ ਝਬਾਲ, ਸੁਰਜਨ ਸਿੰਘ ਝਬਾਲ, ਸਿਕੰਦਰ ਸਿੰਘ ਪੰਡੋਰੀ ਰਣ ਸਿੰਘ, ਸਤਨਾਮ ਸਿੰਘ ਮੁਗਲਚੱਕ, ਨਿਰਵੈਲ ਸਿੰਘ ਰਟੌਲ, ਕੁਲਵੰਤ ਸਿੰਘ ਨੂਰਦੀ, ਸੁਰਿੰਦਰ ਸਿੰਘ ਮੰਨਣ, ਹਰਪਾਲ ਲਾਡੀ ਐਮਾ, ਸੋਨੂੰ ਝਬਾਲ, ਸਰਪੰਚ ਸ਼ਨਦੀਪ ਸਿੰਘ ਛਿਛਰੇਵਾਲ, ਅਮਰੀਕ ਸਿੰਘ ਫੌਜੀ ਪੰਡੋਰੀ ਸਿੱਧਵਾਂ, ਸਰਪੰਚ ਬੱਬਾ ਮੱਝੂਪੁਰਾ, ਹਰਜੀਤ ਸਿੰਘ ਮੀਆਂਪੁਰ, ਕਰਨਜੀਤ ਸਿੰਘ ਨੂਰਪੁਰ, ਗੱਭਰ ਹਰਬੰਸਪੁਰਾ, ਲਵਪ੍ਰੀਤ ਸਿੰਘ ਪੱਧਰੀ, ਸਲਵਿੰਦਰਜੀਤ ਸਿੰਘ, ਦਿਲਬਾਗ ਸਿੰਘ, ਕੌਂਸਲਰ ਮਨੋਜ ਅਗਨੀਹੋਤਰੀ, ਸੰਜੀਵ ਕੁੰਦਰਾ, ਸ਼ਾਮ ਸਿੰਘ ਮੁਰਾਦਪੁਰ, ਸਤਿੰਦਰਜੀਤ ਸਿੰਘ ਸੋਨੀ, ਪਰਮਿੰਦਰ ਕੌਰ, ਹਰਜਿੰਦਰ ਸਿੰਘ, ਵਿਕਰਮਜੀਤ ਸਿੰਘ ਸੁਹਾਵਾ ਟੈਂਟ ਵਾਲੇ, ਦਿਲਬਾਗ ਸਿੰਘ ਯੋਧਾ, ਰਾਜ ਕੁਮਾਰ ਰੀਟਾ ਪ੍ਰਧਾਨ, ਡਾ. ਸੁਖਦੇਵ ਸਿੰਘ ਲੋਹੁਕਾ, ਗਿੰਦਾ ਮੁਰਾਦਪੁਰ, ਜੋਤੀ ਮੁਰਾਦਪੁਰਾ, ਕਸੇਲ ਜੱਗਾ, ਪ੍ਰਭਜੀਤ ਸਿੰਘ ਢੰਡ, ਅਵਤਾਰ ਸਿੰਘ ਠੱਠਗੜ, ਸੈਕਟਰੀ ਰਾਜਬੀਰ ਸਿੰਘ, ਅਮਰਜੀਤ ਸ਼ਰਮਾ, ਬਿੱਲੂ, ਅੰਮ੍ਰਿਤਪਾਲ ਸਿੰਘ ਮੁਗਲਚੱਕ, ਅਮਰਜੀਤ ਸਿੰਘ ਝਾਮਕਾ ਖੁਰਦ, ਅਵਤਾਰ ਸਿੰਘ ਰਾਮਰੌਣੀ ਝਾਮਕਾ ਕਲਾਂ, ਅਮਨਦੀਪ ਸਿੰਘ, ਬੂਟਾ ਸਿੰਘ ਲਵਪ੍ਰੀਤ ਸਿੰਘ ਆਦਿ ਵੀ ਇਸ ਮੌਕੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button