Punjab

ਜ਼ਹਿਰੀਲੀ ਚੀਜ਼ ਨਿਗਲਣ ਨਾਲ ਬਜ਼ੁਰਗ ਦੀ ਮੌਤ

ਕਪੂਰਥਲਾ, 19 ਅਗਸਤ : ਥਾਣਾ ਫੱਤੂਢੀਂਗਾ ਨੇੜਲੇ ਪਿੰਡ ਰਤੜਾ ਨਿਵਾਸੀ 60 ਸਾਲਾ ਗੁਰਨਾਮ ਸਿੰਘ ਪੁੱਤਰ ਲਛਮਣ ਦਾਸ ਦੀ ਜ਼ਹਿਰੀਲੀ ਚੀਜ਼ ਨਿਗਲਣ ਨਾਲ ਮੌਤ ਹੋ ਗਈ। ਗੁਰਨਾਮ ਸਿੰਘ ਬੀਤੇ ਕੁਝ ਦਿਨਾਂ ਤੋਂ ਮਾਨਸਿਕ ਤਣਾਅ ’ਚ ਰਹਿ ਰਿਹਾ ਸੀ ਤੇ ਘਰ ’ਚ ਪਈ ਜ਼ਹਿਰੀਲੀ ਚੀਜ਼ ਨੂੰ ਗਲਤੀ ਨਾਲ ਦਵਾਈ ਸਮਝ ਕੇ ਪੀ ਗਿਆ। ਜਾਣਕਾਰੀ ਅਨੁਸਾਰ ਘਟਨਾ ਚਾਰ ਦਿਨ ਪਹਿਲਾਂ ਹੋਈ ਸੀ, ਜਦੋਂ ਜ਼ਹਿਰੀਲੀ ਦਵਾਈ ਖਾਣ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਤੁਰੰਤ ਕੂਪਰਥਲਾ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੱਸੀ। ਇਸ ਤੋਂ ਬਾਅਦ ਉਸਨੂੰ ਜਲੰਧਰ ਦੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਚਾਰ ਦਿਨ ਜ਼ਿੰਦਗੀ ਤੇ ਮੌਤ ਨਾਲ ਜੂਝਣ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਗੁਰਨਾਮ ਸਿੰਘ ਹੁਣੇ ਜਿਹੇ ਸਾਊਦੀ ਅਰਬ ਤੋਂ ਪਰਤਿਆ ਸੀ। ਕੁਝ ਸਮਾਂ ਪਿਹਲਾਂ ਉਸਦੀ ਪਤਨੀ ਦੀ ਮੌਤ ਹੋ ਗਈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਉਸਦਾ ਪੁੱਤਰ ਵਿਦੇਸ਼ ਰਹਿੰਦਾ ਹੈ। ਜਦਕਿ ਧੀਆਂ ’ਚੋਂ ਇਕ ਵਿਆਹੁਤਾ ਤੇ ਦੂਜੀ ਕੁਆਰੀ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਨੂੰ ਦਰਜ ਕਰਨ ਉਪਰੰਤ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button