Punjab

ਜਲੰਧਰ ਵਾਸੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ, ਤੇਜ਼ ਹਵਾਵਾਂ ਸਬੰਧੀ ਯੈਲੋ ਅਲਰਟ

ਜਲੰਧਰ, 21 ਜੂਨ : ਸ਼ਹਿਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਹਲਕੀ ਬੱਦਲਵਾਈ ਰਹੀ ਹੈ ਤੇ ਸ਼ੁੱਕਰਵਾਰ ਨੂੰ ਤਾਂ ਦਿਨ ਭਰ ਬੱਦਲਾਂ ਨੇ ਅਸਮਾਨ ਢੱਕੀ ਰੱਖਿਆ। ਇਸ ਕਾਰਨ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਇਸ ਨਾਲ ਦਿਨ ਭਰ ਹੁੰਮਸ ਭਰੀ ਗਰਮੀ ਰਹੀ, ਹਵਾ ਵਿਚ ਨਮੀ 55 ਤੋਂ 60 ਫੀਸਦ ਦੇ ਵਿਚਕਾਰ ਰਹੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35.1 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ ਨਾਲ ਛਿੱਟੇ ਪੈਣ ਸਬੰਧੀ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 26 ਤਰੀਕ ਤੱਕ ਬਾਦਲ ਛਾਏ ਰਹਿਣ, ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਮਾਹਿਰਾ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ ਨਾਲ ਛਿੱਟੇ ਪੈਣਗੇ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤਾਪਮਾਨ ਵਿਚ ਵਾਧੇ ਤੋਂ ਵੀ ਛੁਟਕਾਰਾ ਮਿਲੇਗਾ।

Related Articles

Leave a Reply

Your email address will not be published. Required fields are marked *

Back to top button