Punjab
ਜਲੰਧਰ ‘ਚ ਦੋਸਤਾਂ ਨੇ ਘਰ ‘ਚ ਖੇੇਡੀ ਖੂਨੀ ਖੇਡ,
ਲੜਾਈ ਮਗਰੋਂ 20 ਸਾਲਾ ਨੌਜਵਾਨ ਨੂੰ ਚਾਕੂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਜਲੰਧਰ, 29 ਦਸੰਬਰ : ਜਲੰਧਰ ਦੀ ਰਵਿਦਾਸ ਕਾਲੋਨੀ ਵਿੱਚ ਦੋ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਤੜਕਸਾਰ 4 ਵਜੇ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਤਲ ਕਰਨ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਵਿਦਾਸ ਕਾਲੋਨੀ ਦੇ ਰਹਿਣ ਵਾਲੇ ਆਸ਼ੂ ਨਾਮਕ ਨੌਜਵਾਨ ਨੇ ਆਪਣੇ ਦੋ ਦੋਸਤਾਂ ਨੂੰ ਆਪਣੇ ਘਰ ਬੁਲਾਇਆ ਸੀ। ਦੋਵੇਂ ਦੋਸਤ ਪਿਛਲੇ 2 ਦਿਨਾਂ ਤੋਂ ਉਸ ਦੇ ਘਰ ਹੀ ਰਹਿ ਰਹੇ ਸਨ। ਐਤਵਾਰ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਝਗੜਾ ਹੋਇਆ ਅਤੇ ਸਵੇਰੇ 4 ਵਜੇ ਚਾਕੂ ਮਾਰ ਕੇ ਆਸ਼ੂ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।



