ਛੁੱਟੀ ਮੰਗਣ ‘ਤੇ ਉਦਯੋਗਪਤੀ ਨੇ ਡਰਾਈਵਰ ਨੂੰ ਦਿੱਤੀ ਅਜੀਬੋ-ਗਰੀਬ ਸਜ਼ਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਮੁਜ਼ੱਫ਼ਰਨਗਰ, 15 ਮਈ- ਦਾਦੇ ਦੀ ਸਿਹਤ ਖਰਾਬ ਹੋਣ ‘ਤੇ ਚਾਲਕ ਨੇ ਛੁੱਟੀ ਮੰਗੀ ਤਾਂ ਉਦਯੋਗਪਤੀ ਗੁੱਸੇ ਵਿਚ ਆ ਗਿਆ ਅਤੇ ਡਰਾਈਵਰ ਨੂੰ ਖੁਦ ਨੂੰ 20 ਥੱਪੜ ਮਾਰਨ ਦੀ ਸਜ਼ਾ ਸੁਣਾ ਦਿੱਤੀ। ਉਦਯੋਗਪਤੀ ਦੇ ਦਫ਼ਤਰ ਵਿਚ ਹੀ ਚਾਲਕ ਨੇ ਆਪਣੇ-ਆਪ ਨੂੰ ਥੱਪੜ ਮਾਰੇ। ਇਸ ਦੌਰਾਨ ਉਸ ਨਾਲ ਗਾਲੀ-ਗਲੌਚ ਵੀ ਕੀਤੀ ਗਈ। ਇਸ ਦਾ ਵੀਡੀਓ ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਹੋਣ ‘ਤੇ ਆਲ ਡਰਾਈਵਰ ਵੈੱਲਫੇਅਰ ਐਸੋਸੀਏਸ਼ਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਹ ਜਲਦੀ ਹੀ ਉੱਚ ਅਧਿਕਾਰੀਆਂ ਨੂੰ ਮਿਲ ਕੇ ਕਾਰਵਾਈ ਦੀ ਮੰਗ ਕਰਨਗੇ। ਉਦਯੋਗਪਤੀ ਵਿਸ਼ੁ ਤਾਇਲ ਸ਼੍ਰੀਰਾਮ ਗਰੁੱਪ ਆਫ ਇੰਡਸਟਰੀ ਦੇ ਨਿਰਦੇਸ਼ਕ ਹਨ। ਉਨ੍ਹਾਂ ਦਾ ਇਕ ਵੀਡੀਓ ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਹੋ ਰਿਹਾ ਹੈ। ਇਸ ਵਿਚ ਕਾਨਪੁਰ ਦੇਹਾਤ ਦੇ ਕੋਤਵਾਲੀ ਰਸੂਲਾਬਾਦ ਖੇਤਰ ਦੇ ਪਿੰਡ ਗੰਗੂ ਪੁਰਵਾ ਦੇ ਮਜ਼ਰਾ ਫਤੇਪੁਰ ਬਾਕੋਟੀਆ ਨਿਵਾਸੀ ਡੰਪਰ ਚਾਲਕ ਮਨੋਜ ਯਾਦਵ ਆਪਣੇ ਆਪ ਨੂੰ ਇਕ ਦੇ ਬਾਅਦ ਇਕ ਲਗਪਗ 20 ਤੋਂ ਵੱਧ ਵਾਰ ਥੱਪੜ ਮਾਰਦਾ ਹੈ। ਵਿਸ਼ੁ ਕਹਿੰਦੇ ਹਨ ਕਿ ਜ਼ੋਰ ਨਾਲ ਥੱਪੜ ਲਗਾ, ਤਦ ਵਿਸ਼ੁ ਆਪਣੇ ਸਾਥੀ ਗੋਪਾਲ ਤੋਂ ਵੀ ਥੱਪੜ ਮਰਵਾਉਂਦੇ ਹਨ ਅਤੇ ਕਹਿੰਦੇ ਹਨ, ਇਹ ਹੁੰਦਾ ਹੈ ਥੱਪੜ। ਇਸ ਤੋਂ ਬਾਅਦ ਫਿਰ 20 ਥੱਪੜ ਲਗਾਉਣ ਲਈ ਕਹਿੰਦੇ ਹਨ। ਚਾਲਕ ਦੇ ਰੁਕਣ ‘ਤੇ ਕਹਿੰਦੇ ਹਨ ਕਿ ਅਜੇ ਹੋਰ ਥੱਪੜ ਲਗਾ। ਮਨ ਨੂੰ ਸ਼ਾਂਤੀ ਨਹੀਂ ਮਿਲੀ। ਉਹ ਗਾਲਾਂ ਕੱਢਦੇ ਹੋਏ ਕਹਿੰਦੇ ਹਨ ਕਿ ਛੁੱਟੀ ਕਿਉਂ ਮੰਗ ਰਿਹਾ ਸੀ, ਜਦ 10 ਹਜ਼ਾਰ ਰੁਪਏ ਦੇ ਦਿੱਤੇ। ਇਸ ਵੀਡੀਓ ਦੇ ਪ੍ਰਸਾਰਿਤ ਹੋਣ ‘ਤੇ ਆਲ ਡਰਾਈਵਰ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਯਾਦਵ ਨੇ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਚਾਲਕ ਮਨੋਜ ਯਾਦਵ ਨਾਲ ਜ਼ਿਆਦਤੀ ਹੋਈ ਹੈ। ਐਸੋਸੀਏਸ਼ਨ ਦੇ ਅਧਿਕਾਰੀ ਅਤੇ ਕਾਰਕੁਨ ਡੀਐਮ ਅਤੇ ਐਸਐਸਪੀ ਨਾਲ ਮਿਲ ਕੇ ਕਾਰਵਾਈ ਦੀ ਮੰਗ ਕਰਨਗੇ। ਪੀੜਤ ਮਨੋਜ ਯਾਦਵ ਨੇ ਫੋਨ ‘ਤੇ ਦੱਸਿਆ ਕਿ ਉਸਦੇ ਦਾਦਾ ਦੀ ਤਬੀਅਤ ਖਰਾਬ ਹੋ ਗਈ ਸੀ। ਇਸ ਲਈ ਉਸਨੇ 10 ਹਜ਼ਾਰ ਰੁਪਏ ਲਏ ਸਨ। ਹੁਣ ਉਹ ਛੁੱਟੀ ‘ਤੇ ਜਾਣਾ ਚਾਹੁੰਦਾ ਸੀ, ਪਰ ਵਿਸ਼ੁ ਤਾਇਲ ਨੇ ਉਸਨੂੰ ਆਪਣੇ ਦਫ਼ਤਰ ਵਿਚ ਬੁਲਾਕੇ ਥੱਪੜ ਮਰਵਾਏ। ਨਵੀਂ ਮੰਡੀ ਥਾਣਾ ਮੁਖੀ ਦਿਨੇਸ਼ ਚੰਦਰ ਬਘੇਲ ਦਾ ਕਹਿਣਾ ਹੈ ਕਿ ਤਹਰੀਰ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ। ਘਟਨਾ ਛੇ ਮਈ ਦੀ ਹੈ।



