Punjab

ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਖਾਲੀ ਕਰਵਾਈ ਇਮਾਰਤ; ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਵੱਲੋਂ ਤਲਾਸ਼ੀ ਸ਼ੁਰੂ

ਰੋਜ਼ਾਨਾ 2-3 ਦੀ ਦਿਹਾੜੀ ਪਾ ਕੇ ਪਲੇਟਾਂ ਭਰ–ਭਰ ਨਿਊਡਲ ਖਾ ਕੇ ਲੈਂਦੇ ਹਨ ਜ਼ਿੰਦਗੀ ਦੇ ਨਜ਼ਾਰੇ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 30 ਮਈ : ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਚੰਡੀਗੜ੍ਹ ਪੁਲਿਸ ਨੂੰ ਇੱਕ ਧਮਕੀ ਭਰਿਆ ਫੋਨ ਆਇਆ ਹੈ ਜਿਸ ਵਿੱਚ ਹਰਿਆਣਾ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਧਮਕੀ ਮਿਲਣ ਤੋਂ ਬਾਅਦ, ਹਰਿਆਣਾ ਸਕੱਤਰੇਤ ਵਿੱਚ ਸੀਆਈਐਸਐਫ, ਹਰਿਆਣਾ ਪੁਲਿਸ, ਚੰਡੀਗੜ੍ਹ ਪੁਲਿਸ ਅਤੇ ਸੀਆਈਡੀ ਅਲਰਟ ਹੋ ਗਏ ਹਨ। ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਕਾਰਨ ਸਕੱਤਰੇਤ ਸਾਰੇ ਸਰਕਾਰੀ ਕਰਮਚਾਰੀਆਂ RH (ਪ੍ਰਤੀਬੰਧਿਤ ਛੁੱਟੀ) ‘ਤੇ ਹੈ ਅਤੇ ਇਸ ਲਈ ਸਕੱਤਰੇਤ ਵਿੱਚ ਭੀੜ ਘੱਟ ਹੈ ਜਦੋਂ ਕਿ ਪੰਜਾਬ ਸਕੱਤਰੇਤ ਵਿੱਚ ਛੁੱਟੀ ਹੈ। ਇਸ ਤੋਂ ਪਹਿਲਾਂ 22 ਮਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

Related Articles

Leave a Reply

Your email address will not be published. Required fields are marked *

Back to top button