
ਬਰਨਾਲਾ, 12 ਜੂਨ : ਸ਼ਹਿਣਾ ਵਿਖੇ ਇੱਕ ਚਲਦੇ ਹੋਏ ਮੋਟਰਸਾਇਕਲ ਨੂੰ ਅੱਗ ਲੱਗਣ ਕਾਰਨ ਚਾਲਕ ਨੌਜਵਾਨ ਵਾਲ ਵਾਲ ਬਚਿਆ। ਜਾਣਕਾਰੀ ਅਨੁਸਾਰ ਸਮਰਾ ਜਿੰਮ ਦੇ ਮਾਲਕ ਗੁਰਪਾਲ ਸਿੰਘ ਸਮਰਾ ਅਨੁਸਾਰ ਉਨ੍ਹਾਂ ਨਾਲ ਕੰਮ ਦਰਾ ਨੌਜਵਾਨ ਮੋਟਰਸਾਇਕਲ ’ਤੇ ਆ ਰਿਹਾ ਸੀ ਕਿ ਅਚਾਨਕ ਪੈਟਰੋਲ ਪਾਈਪ ਤੋਂ ਡਿੱਗਦੇ ਤੁਪਕਿਆਂ ਕਾਰਨ ਪੈਟਰੋਲ ਵਾਲੀ ਟੈਂਕੀ ਨੂੰ ਅੱਗ ਲੱਗ ਗਈ।ਅੱਗ ਲੱਗਣ ਉਪਰੰਤ ਉਕਤ ਨੌਜਵਾਨ ਨੇ ਮੋਟਰਸਾਹਿਕਲ ਖੜ੍ਹਾ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਇਕਲ ਕਾਫ਼ੀ ਜ਼ਿਆਦਾ ਸੜ ਗਿਆ, ਜਦੋਂਕਿ ਨੌਜਵਾਨ ਇਸ ਘਟਨਾ ’ਚ ਵਾਲ-ਵਾਲ ਬਚ ਗਿਆ।



