Punjab
ਚੰਡੀਗੜ੍ਹ ਤੋਂ ਯੂਰਪ ਦਾ ਕਰੋ ਸ਼ਾਨਦਾਰ ਸਫ਼ਰ, IRCTC ਲੈ ਕੇ ਆਇਆ 8 ਦੇਸ਼ਾਂ ਲਈ 14 ਦਿਨਾਂ ਦਾ ਖ਼ਾਸ ਟੂਰ ਪੈਕੇਜ
ਪੜ੍ਹੋ ਡਿਟੇਲ

ਬਾਲ ਕਿਸ਼ਨ
ਫਿਰੋਜ਼ਪੁਰ, 6 ਅਗਸਤ : ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਯਾਤਰੀਆਂ ਲਈ ਇਕ ਬਹੁਤ ਹੀ ਖ਼ਾਸ ਅਤੇ ਸ਼ਾਨਦਾਰ ਟੂਰ ਪੈਕੇਜ ਸ਼ੁਰੂ ਕੀਤਾ ਹੈ। ਇਹ ਟੂਰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗਾ ਅਤੇ ਯੂਰਪ ਦੇ 8 ਸਭ ਤੋਂ ਸੁੰਦਰ ਦੇਸ਼ਾਂ ਦੀ ਸੈਰ ਕਰਵਾਏਗਾ। ਇਸ 13 ਰਾਤਾਂ ਅਤੇ 14 ਦਿਨਾਂ ਦੇ ਡੀਲਕਸ ਪੈਕੇਜ ਵਿਚ ਯਾਤਰੀ 8 ਯੂਰਪੀਅਨ ਦੇਸ਼ਾਂ ਦੀ ਯਾਤਰਾ ਦਾ ਅਨੰਦ ਲੈ ਸਕਣਗੇ। ਇਹ ਯਾਤਰਾ 8 ਸਤੰਬਰ 2025 ਨੂੰ ਸ਼ੁਰੂ ਹੋਵੇਗੀ। ਇਸ ਪੈਕੇਜ ਵਿਚ ਫਰਾਂਸ, ਬੈਲਜੀਅਮ, ਨੀਦਰਲੈਂਡ, ਜਰਮਨੀ, ਸਵਿਟਜ਼ਰਲੈਂਡ, ਆਸਟਰੀਆ ਅਤੇ ਇਟਲੀ ਵਰਗੇ ਦੇਸ਼ਾਂ ਦੇ ਮਸ਼ਹੂਰ ਸ਼ਹਿਰ ਸ਼ਾਮਲ ਹਨ। ਚੰਡੀਗੜ੍ਹ ਤੋਂ ਦਿੱਲੀ ਤੱਕ ਦੀ ਯਾਤਰਾ ਸੜਕ ਰਾਹੀਂ ਹੋਵੇਗੀ, ਜਿਸ ਤੋਂ ਬਾਅਦ ਅਮੀਰਾਤ ਦੀ ਫਲਾਈਟ ਰਾਹੀਂ ਯੂਰੋਪ ਲਈ ਰਵਾਨਗੀ ਹੋਵੇਗੀ। ਯਾਤਰਾ ਦੌਰਾਨ ਯਾਤਰੀਆਂ ਨੂੰ ਪੈਰਿਸ, ਬਰੱਸਲਜ਼, ਐੱਮਸਟਰਡੈੱਮ, ਫਰੈਂਕਫਰਟ, ਜ਼ਿਊਰਿਖ, ਇੰਨਸਬਰਕ, ਵੇਨਿਸ ਅਤੇ ਮਿਲਾਨ ਵਰਗੇ ਮਹੱਤਵਪੂਰਨ ਸ਼ਹਿਰਾਂ ਵਿਚ ਘੁੰਮਣ ਦਾ ਮੌਕਾ ਮਿਲੇਗਾ।



