ਚੰਡੀਗੜ੍ਹ ਆਮਦ ਮੌਕੇ ਚੇਅਰਮੈਨ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਜ ਦੇ ਸਾਹਮਣੇ ਰੱਖਾਂਗੇ ਪੰਜਾਬ ਦੇ ਓਬੀਸੀ ਸਮਾਜ ਦੀਆਂ ਮੰਗਾਂ ਅਤੇ ਮੁਸ਼ਕਿਲਾਂ :- ਹਰਜਿੰਦਰ ਹਾਂਡਾ, ਰਾਜਵਿੰਦਰ ਖੱਤਰੀਵਾਲਾ
ਕਿਹਾ - ਚਿਰਾਂ ਤੋਂ ਲਟਕਦੀਆਂ ਮੰਗਾਂ ਮੰਨਣ ਦੀ ਕਰਾਂਗੇ ਅਪੀਲ

ਗੁਰੂਹਰਸਹਾਏ, 7 ਅਕਤੂਬਰ : ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਜ ਦੇ ਚੇਅਰਮੈਨ ਸ਼੍ਰੀ ਹੰਸਰਾਜ ਅਹੀਰ 9 ਅਕਤੂਬਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ ਅਤੇ ਉਹਨਾਂ ਦੇ ਚੰਡੀਗੜ੍ਹ ਪਹੁੰਚਣ ਮੌਕੇ ਓਬੀਸੀ ਵੈੱਲਫੇਅਰ ਫਰੰਟ ਪੰਜਾਬ ਦੇ ਵਫਦ ਵੱਲੋਂ ਉਹਨਾਂ ਨੂੰ ਮਿਲ ਕੇ ਉਹਨਾਂ ਸਾਹਮਣੇ ਪੰਜਾਬ ਦੇ ਓਬੀਸੀ ਸਮਾਜ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾਵੇਗਾ ਅਤੇ ਚੇਅਰਮੈਨ ਕੋਲੋਂ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਓਬੀਸੀ ਸਮਾਜ ਦੀਆਂ ਮੰਗਾਂ ਨੂੰ ਪੰਜਾਬ ਵਿੱਚ ਹੱਲ ਕਰਵਾਇਆ ਜਾਵੇ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਓਬੀਸੀ ਵੈੱਲਫੇਅਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਅਤੇ ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਕਿਹਾ ਕਿ ਓਬੀਸੀ ਵੈੱਲਫੇਅਰ ਫਰੰਟ ਪੰਜਾਬ ਦੇ ਵਫਦ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਜ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਮਈ 2024 ਵਿੱਚ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਿਜ ( ਐੱਨ.ਸੀ.ਬੀ.ਸੀ) ਦੇ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰ ਕੇ ਪੰਜਾਬ ਸੂਬੇ ਵਿੱਚ ਪੱਛੜੀਆਂ ਸ਼੍ਰੇਣੀਆਂ ( ਬੈਕਵਰਡ ਕਲਾਸਿਜ) ਲਈ ਨੌਕਰੀਆਂ ਅਤੇ ਦਾਖਲਿਆਂ ਵਿੱਚ ਰਾਖਵਾਂਕਰਨ ਵਧਾ ਕੇ 25% ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਡੇਢ ਸਾਲ ਬੀਤਣ ਉਪਰੰਤ ਵੀ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸ ਦੇ ਪੱਤਰ ਨੂੰ ਪੰਜਾਬ ਸੂਬੇ ਵਿੱਚ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ। ਹਰਜਿੰਦਰ ਹਾਂਡਾ ਅਤੇ ਰਾਜਵਿੰਦਰ ਸਿੰਘ ਖੱਤਰੀ ਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ, ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਹੋਰ ਪਾਵਰਾਂ ਦੇ ਕੇ ਹੋਰ ਮਜ਼ਬੂਤ ਕਰਨ, ਜਲਦ ਜਾਤੀਗਤ ਜਨਗਨਣਾ ਕਰਵਾਉਣ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ ਨੌਕਰੀਆਂ ਅਤੇ ਦਾਖਲਿਆਂ ਵਿੱਚ ਮਿਲ ਰਹੀ ਰਿਜ਼ਰਵੇਸ਼ਨ ਨੂੰ ਐੱਸ. ਸੀ ਭਾਈਚਾਰੇ ਦੀ ਤਰਜ ਉੱਤੇ ਰਾਖਵਾਂਕਰਨ ਨੂੰ ਨੌਕਰੀਆਂ ਅਤੇ ਦਾਖਲਿਆਂ ਦੇ ਨਾਲ-ਨਾਲ ਪ੍ਰਮੋਸ਼ਨਾਂ ਅਤੇ ਰਾਜਨੀਤਕ ਖੇਤਰ ਵਿੱਚ ਵੀ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਓਬੀਸੀ ਵੈਲਫੇਅਰ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਪ੍ਰਵੇਜਪਾਲ ਸਿੰਘ, ਸੂਬਾ ਜਨਰਲ ਸਕੱਤਰ ਲੈਕਚਰਾਰ ਆਸ਼ੂਤੋਸ਼ ਕੰਬੋਜ, ਸੂਬਾਈ ਆਗੂ ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਕ੍ਰਾਂਤੀ ਕੰਬੋਜ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਡਾਕਟਰ ਹਰੀਸ਼ ਥਿੰਦ, ਗੁਰਮੀਤ ਬੱਬੇਹਾਲੀ ਗੁਰਦਾਸਪੁਰ, ਕੇਵਲ ਸਿੰਘ ਮਾਨਸਾ, ਸਰਬਜੀਤ ਭਾਵੜਾ, ਦੀਦਾਰ ਮੁੱਦਕੀ, ਸੁਭਾਸ਼ ਥਿੰਦ ਮੋਹਾਲੀ, ਲੈਕਚਰਾਰ ਰਜਿੰਦਰ ਕੰਬੋਜ, ਹੈੱਡਮਾਸਟਰ ਜੋਗਿੰਦਰਪਾਲ ਕੰਬੋਜ਼, ਮਾਸਟਰ ਬਿਸ਼ੰਬਰ ਸਾਮਾਂ, ਵੇਦ ਪ੍ਰਕਾਸ਼ ਕੰਬੋਜ, ਪ੍ਰਿੰਸੀਪਲ ਸਤੀਸ਼ ਕੰਬੋਜ, ਪ੍ਰਿੰਸੀਪਲ ਮਨੋਹਰ ਲਾਲ, ਜਗਮੋਹਨ ਸਿੰਘ ਥਿੰਦ ਕਪੂਰਥਲਾ, ਓਮ ਪ੍ਰਕਾਸ਼ ਕਾਨੂੰਗੋ ਫਾਜ਼ਿਲਕਾ, ਰਾਮ ਕ੍ਰਿਸ਼ਨ ਸਲੇਮਸ਼ਾਹ, ਪ੍ਰਿੰਸੀਪਲ ਪ੍ਰਦੀਪ ਕੰਬੋਜ, ਪ੍ਰਿੰਸੀਪਲ ਮਨਦੀਪ ਥਿੰਦ, ਪ੍ਰਿੰਸੀਪਲ ਪਰਮਿੰਦਰ ਕੰਬੋਜ, ਜਸਵੰਤ ਸ਼ੇਖੜਾ, ਬਲਰਾਜ ਥਿੰਦ, ਮਲਕੀਤ ਹਰਾਜ, ਹਰਵੇਲ ਸੁਨਾਮ, ਮਹਿੰਦਰ ਸਿੰਘ ਅਮ੍ਰਿਤਸਰ, ਕਸ਼ਮੀਰ ਕੰਬੋਜ ਫਿਰੋਜ਼ਪੁਰ, ਦੀਪਕ ਕੰਬੋਜ, ਲੈਕਚਰਾਰ ਜਸਵਿੰਦਰ ਸਿੰਘ ਜੀਵਾਂਅਰਾਈਂ, ਪ੍ਰਵੀਨ ਜੰਡਵਾਲਾ, ਵਿਕਾਸ ਕੰਬੋਜ, ਸੁਨੀਲ ਬਾਜੇ ਕੇ, ਇਕਬਾਲ ਕੰਬੋਜ, ਜਗਸੀਰ ਬਹਾਦਰਕੇ, ਰਾਜ ਕੁਮਾਰ ਮਹਿਰੋਕ, ਸਤੀਸ਼ ਕੰਬੋਜ, ਅਮਿਤ ਕੰਬੋਜ ਅਤੇ ਅਮਰਜੀਤ ਕੰਬੋਜ ਆਦਿ ਆਗੂ ਹਾਜ਼ਰ ਸਨ।



