Punjab

ਚੋਰਾਂ ਵਲੋਂ ਵੱਡੀ ਵਾਰਦਾਤ, ਬੰਦ ਪਏ ਘਰ ‘ਚੋਂ 12 ਬੋਰ ਦੀ ਰਾਈਫਲ ਤੇ ਆਸਟ੍ਰੇਲੀਅਨ ਡਾਲਰ ਚੋਰੀ

ਲੁਧਿਆਣਾ, 24 ਮਈ- ਬੱਚਿਆਂ ਨੂੰ ਮਿਲਣ ਲਈ ਆਸਟਰੇਲੀਆ ਗਏ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ 12 ਬੋਰ ਦੀ ਡਬਲ ਬੈਰਲ ਰਾਈਫਲ ਅਤੇ ਆਸਟਰੇਲੀਅਨ ਡਾਲਰਾਂ ਸਮੇਤ ਚਾਂਦੀ ਅਤੇ ਕੁਝ ਹੋਰ ਸਮਾਨ ਚੋਰੀ ਕਰ ਲਿਆ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਸੰਤ ਐਵਨਿਊ ਦੇ ਰਹਿਣ ਵਾਲੇ ਕਾਰੋਬਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਆਸਟਰੇਲੀਆ ਰਹਿੰਦੇ ਹਨ। ਕੁਝ ਹਫ਼ਤੇ ਪਹਿਲੋਂ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਆਸਟਰੇਲੀਆ ਗਏ ਸਨ ਅਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਘਰ ਨੂੰ ਤਾਲੇ ਲਗਾ ਕੇ ਆਪਣੇ ਪੇਕੇ ਘਰ ਬਠਿੰਡਾ ਚਲੀ ਗਈ। ਹੁਣ ਜਦ ਰਜਿੰਦਰ ਸਿੰਘ ਘਰ ਵਾਪਸ ਪਰਤੇ ਤਾਂ ਘਰ ਦੀ ਗ੍ਰਿਲ ਟੁੱਟੀ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਅੰਦਰ ਜਾਂਚ ਕਰਨ ਅਤੇ ਪਤਾ ਲੱਗਾ ਕਿ ਚੋਰ ਉਨ੍ਹਾਂ ਦੇ ਘਰ ‘ਚੋਂ 12 ਬੋਰ ਡਬਲ ਬੈਰਲ ਰਾਈਫਲ, 350 ਗ੍ਰਾਮ ਚਾਂਦੀ, ਇੱਕ ਮੋਬਾਈਲ ਫੋਨ ਅਤੇ 120 ਆਸਟਰੇਲੀਅਨ ਡਾਲਰ ਚੋਰੀ ਕਰਕੇ ਲੈ ਗਏ ਸਨ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਕਾਰੋਬਾਰੀ ਰਜਿੰਦਰ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button