
ਲੁਧਿਆਣਾ, 11 ਜੂਨ : ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਅਤੇ ਪੰਜਾਬ ਇਲੈਕਸ਼ਨ ਵਾਚ ਦੇ ਅਹੁਦੇਦਾਰ ਪਰਵਿੰਦਰ ਸਿੰਘ ਨੇ ਈਮੇਲ ਰਾਹੀਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ (ECI) ਅਤੇ ਪੰਜਾਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤ ਦੇ ਨਾਲ ਜੀਪੀਐਸ-ਟੈਗ, ਟਾਈਮ-ਸਟੈਂਪਡ ਫੋਟੋਗ੍ਰਾਫਿਕ ਸਬੂਤ ਭੇਜ ਕੇ ਲਿਖਿਆ ਗਿਆ ਹੈ ਕਿ ਲੁਧਿਆਣਾ ‘ਚ 100 ਤੋਂ ਵੱਧ ਗ਼ੈਰ ਕਾਨੂੰਨੀ ਹੋਰਡਿੰਗਜ਼ ਤੇ ਪ੍ਰਚਾਰ ਸਮੱਗਰੀ ਚੋਣ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਹੈ। ਇਹ ਸਮੱਗਰੀ ਨਾ ਸਿਰਫ਼ ਅਣ-ਅਧਿਕਾਰਤ ਹੈ, ਸਗੋਂ ਵਾਤਾਵਰਨ ਲਈ ਵੀ ਹਾਨੀਕਾਰਕ ਹੈ। ਇਹ ਉਮੀਦਵਾਰਾਂ ਦੇ ਖਰਚ ਦੀ ਕਾਨੂੰਨੀ ਹੱਦ ਦਾ ਵੀ ਉਲੰਘਣ ਕਰਦੀ ਹੈ। ਏਡੀਆਰ ਦੇ ਟਰੱਸਟੀ ਜਸਕੀਰਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਲੁਧਿਆਣਾ ਜ਼ਿਮਨੀ ਚੋਣ ‘ਚ ਇਨ੍ਹਾਂ ਉਲੰਘਣਾਂ ‘ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।



