PunjabSports

ਚੈਂਪੀਅਨਸ਼ਿਪ ਇੰਟਰਡਿਸਟਕ ਦੇ ਟਰਾਇਲ 5 ਅਪ੍ਰੈਲ ਨੂੰ – ਹਰਜੀਤ ਸਿੰਘ ਖਾਲਸਾ

ਫ਼ਿਰੋਜ਼ਪੁਰ, 27 ਮਾਰਚ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ 4–19 ਲੜਕਿਆਂ ਚੈਂਪੀਅਨਸ਼ਿਪ ਇੰਟਰਡਿਸਟਕ ਲਈ ਮਿਤੀ 5 ਅਪ੍ਰੈਲ 2026 ਦਿਨ ਐਤਵਾਰ ਟਰਾਇਲ ਲਏ ਜਾ ਰਹੇ ਹਨ। ਇਹ ਜਾਣਕਾਰੀ ਹਰਜੀਤ ਸਿੰਘ ਖਾਲਸਾ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਨੇ ਦਿੰਦਿਆਂ ਦੱਸਿਆ ਕਿ ਇਹ ਟਰਾਇਲ ਸਵੇਰੇ 10 ਵਜੇ ਸੰਤ ਅਮਰਜੀਤ ਸਿੰਘ ਸਪੋਰਟਸ ਸਟੇਡੀਅਮ ਮੁੱਦਕੀ ਦੇ ਫੁੱਟਬਾਲ ਗਰਾਊਂਡ ਵਿਖੇ ਲਏ ਜਾਣਗੇ, ਜਿਸ ’ਚ ਫੁੱਟਬਾਲ ਖੇਡਣ ਦੇ ਚਾਹਵਾਨ ਖਿਡਾਰੀ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਸਟਰ ਗੁਰਮੀਤ ਸਿੰਘ, ਜੋਗਿੰਦਰ ਸਿੰਘ ਸੰਧੂ, ਮਾਸਟਰ ਇੰਦਰਪਾਲ ਸਿੰਘ ਪੀ.ਟੀ. ਅਤੇ ਸ਼ਮਸ਼ੇਰ ਸਿੰਘ ਸ਼ੇਰਾ ਫੁੱਟਬਾਲ ਕੋਚ, ਦਿਲਜੀਤ ਸਿੰਘ ਫੁੱਟਬਾਲ ਅਕੈਡਮੀ, ਗੁਰਸਾਹਿਬ ਸਿੰਘ ਫ਼ਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ, ਬਿੱਟੂ ਸਿੰਘ ਆਦਿ ਕੋਚ ਟਰਾਇਲ ਲੈਣਗੇ।

Related Articles

Leave a Reply

Your email address will not be published. Required fields are marked *

Back to top button