Punjab

ਚਾਕੂ ਮਾਰ ਕੇ ਕੀਤੀ ਔਰਤ ਦੀ ਹੱਤਿਆ

ਬਿਸ਼ਨਾਹ, 17 ਜੂਨ : ਸੋਮਵਾਰ ਨੂੰ ਬਿਸ਼ਨਾਹ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕੋਟਲੀ ਚਰਖਾ ਅਤੇ ਬਹਾਦਰ ਪੁਰ ਪਿੰਡਾਂ ਵਿਚਕਾਰ ਵਗਦੀ ਨਹਿਰ ਦੇ ਕੋਲ ਇੱਕ 33 ਸਾਲਾ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਔਰਤ ਦੀ ਗਰਦਨ ‘ਤੇ ਡੂੰਘਾ ਜ਼ਖ਼ਮ ਹੈ, ਜਿਸ ਕਾਰਨ ਸ਼ੱਕ ਹੈ ਕਿ ਉਸ ਦੀ ਹੱਤਿਆ ਤੋਂ ਬਾਅਦ ਲਾਸ਼ ਨੂੰ ਨਹਿਰ ਦੇ ਨੇੜੇ ਕਿਸੇ ਸੁੰਨਸਾਨ ਜਗ੍ਹਾ ‘ਤੇ ਸੁੱਟ ਦਿੱਤਾ ਗਿਆ ਹੈ। ਸੋਮਵਾਰ ਸ਼ਾਮ ਨੂੰ ਜਦੋਂ ਇੱਕ ਕਿਸਾਨ ਖੇਤ ਵਿੱਚ ਕੰਮ ਕਰਨ ਗਿਆ ਤਾਂ ਉਸ ਨੇ ਔਰਤ ਦੀ ਲਾਸ਼ ਉੱਥੇ ਪਈ ਦੇਖੀ ਫਿਰ ਉਸਨੇ ਪਿੰਡ ਵਾਸੀਆਂ ਬਿਸ਼ਨਾਹ ਅਤੇ ਮੀਰਾਂ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਬਿਸ਼ਨਾਹ ਪੁਲਿਸ ਸਟੇਸ਼ਨ ਇੰਚਾਰਜ ਸੁਸ਼ੀਲ ਚੌਧਰੀ ਅਤੇ ਮੀਰਾਂ ਸਾਹਿਬ ਪੁਲਿਸ ਸਟੇਸ਼ਨ ਇੰਚਾਰਜ ਜੈਪਾਲ ਸ਼ਰਮਾ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ।

Related Articles

Leave a Reply

Your email address will not be published. Required fields are marked *

Back to top button