Punjab

ਚਲਾਨ ਕੱਟਣ ਤੋਂ ਦੁਖੀ ਰੇਹੜਾ ਯੂਨੀਅਨ ਦੇ ਹੱਕ ’ਚ ਉਤਰੀ ਭਾਵਾਧਸ

ਚਲਾਨ ਕੱਟਣ ’ਤੇ ਰੋਕ ਲਾਉਣ ਲਈ ਐੱਸ.ਐੱਸ.ਪੀ. ਨੂੰ ਸੌਂਪਿਆ ਮੰਗ ਪੱਤਰ

ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)– ਮੋਟਰਸਾਈਕਲ ਰੇਹੜਾ ਦੇ ਚਲਾਨ ਕੱਟੇ ਜਾਣ ਦੇ ਖ਼ਿਲਾਫ਼ ਚਲਾਨ ਕੱਟਣ ਦੀ ਕਾਰਵਾਈ ਨੂੰ ਬੰਦ ਕਰਵਾਉਣ ਲਈ ਅੱਜ ਰੇਹੜਾ ਯੂਨੀਅਨ ਫ਼ਿਰੋਜ਼ਪੁਰ ਅਤੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਨੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਸੌਂਪਦੇ ਹੋਏ ਭਾਵਾਧਸ ਪੰਜਾਬ ਦੇ ਜਨਰਲ ਸਕੱਤਰ ਕਿੱਕਰ ਸਹੋਤਾ ਅਤੇ ਰੇਹੜਾ ਯੂਨੀਅਨ ਫ਼ਿਰੋਜ਼ਪੁਰ ਦੇ ਪ੍ਰਧਾਨ ਗੱਬਰ ਗਿੱਲ ਨੇ ਕਿਹਾ ਕਿ ਰੇਹੜਾ ਚਲਾ ਬਾਜ਼ਾਰ ਵਿਚ ਕਰਿਆਨਾ ਆਦਿ ਦਾ ਸਮਾਨ ਢੋਹਣ ਵਾਲੇ ਗਰੀਬ ਰੇਹੜਾ ਚਾਲਕਾਂ ਨਾਲ ਆਰ.ਟੀ.ਓ. ਫ਼ਿਰੋਜ਼ਪੁਰ ਵੱਲੋਂ ਚਲਾਨ ਕੱਟ ਕੇ ਬਹੁਤ ਧੱਕਾ ਕੀਤਾ ਜਾ ਰਿਹਾ ਹੈ, ਕਿਉਂਕਿ ਇਕ ਰੇਹੜਾ ਚਾਲਕ ਜੋ ਪੂਰਾ ਦਿਨ ਕੰਮ ਕਰਕੇ 300-400 ਰੁਪਏ ਦਿਹਾੜੀ ਕੰਮਾਉਂਦਾ ਹੈ, ਉਹ ਉਸਨੂੰ ਚਲਾਨ ਵਿਚ ਭੁਗਤਣੀ ਪੈਂਦੀ ਹੈ। ਯੂਨੀਅਨ ਆਗੂਆਂ ਨੇ ਇਹ ਵੀ ਕਿਹਾ ਕਿ ਪਰਸੋਂ ਹੀ ਰੇਹੜਾ ਚਾਲਕਾਂ ਦੇ ਤਿੰਨ ਰੇਹੜੇ ਫੜੇ ਗਏ ਹਨ, ਜਿਨ੍ਹਾਂ ਦਾ 10 ਹਜ਼ਾਰ ਰੁਪਏ ਨਾਜਾਇਜ਼ ਚਲਾਨ ਕੱਟ ਦਿੱਤਾ, ਜੋ ਕਿ ਇਕ ਗਰੀਬ ਇਨਸਾਨ ਨਾਲ ਬੇਇਨਸਾਫ਼ੀ ਹੈ। ਭਾਵਾਧਸ ਅਤੇ ਰੇਹੜਾ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਚੱਲਦੇ ਮੋਟਰਸਾਈਕਲ ਰੇਹੜਾ ਦੇ ਚਲਾਨ ਕੱਟਣ ’ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਜਲਦ ਹੀ ਵੱਖ-ਵੱਖ ਯੂਨੀਅਨਾਂ ਨੂੰ ਨਾਲ ਲੈ ਕੇ ਕੋਈ ਵੱਡਾ ਐਕਸ਼ਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਵੱਖ-ਵੱਖ ਯੂਨੀਅਨ ਦੇ ਨੁਮਾਇੰਦੇ ਮੌਜੂਦ ਸਨ।

ਚਲਾਨ ਕੱਟਣ ਤੋਂ ਦੁਖੀ ਰੇਹੜਾ ਯੂਨੀਅਨ ਦੇ ਹੱਕ ’ਚ ਉਤਰੀ ਭਾਵਾਧਸ
ਐੱਸ.ਐੱਸ.ਪੀ. ਸ੍ਰੀ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਭਾਵਾਧਸ ਦੇ ਜਨਰਲ ਸਕੱਤਰ ਕਿੱਕਰ ਸਹੋਤਾ ਅਤੇ ਯੂਨੀਅਨ ਦੇ ਪ੍ਰਧਾਨ ਗੱਬਰ ਗਿੱਲ ਆਦਿ। ਤਸਵੀਰ: ਜਸਵਿੰਦਰ ਸਿੰਘ ਸੰਧੂ

Related Articles

Leave a Reply

Your email address will not be published. Required fields are marked *

Back to top button