
ਫਿਰੋਜ਼ਪੁਰ, 20 ਫਰਵਰੀ (ਬਾਲ ਕਿਸ਼ਨ): ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਜੱਲੇ ਵਾਲਾ ਵਿਖੇ ਇਕ ਘਰ ’ਚੋਂ 315 ਬੋਰ ਰਾਈਫਲ ਚੋਰੀ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ 305, 331 (3) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਜੱਲੇ ਵਾਲਾ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਗੁਰੂ ਘਰ ਫਤਿਹਗੜ੍ਹ ਸਭਰਾ ਮੇਲਾ ਵੇਖਣ ਗਏ ਹੋਏ ਸੀ ਤੇ ਘਰ ਵਿਚ ਮੇਰੀ ਬਜ਼ੁਰਗ ਮਾਤਾ ਸੀ, ਜੋ ਸ਼ਾਮ 5 ਵਜੇ ਦੋ ਅਣਪਛਾਤੇ ਵਿਅਕਤੀ ਸਵਿਫਟ ਕਾਰ ’ਤੇ ਆਏ ਤੇ ਚੁਬਾਰੇ ਵਿਚ 315 ਬੋਰ ਰਾਈਫਲ ਬੈੱਡ ਵਿਚ ਪਈ ਸੀ, ਜੋ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



