Punjab

ਗੰਨੇ ਦੀ ਕੀਮਤ ’ਚ 61 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਅਦਾ ਕਰੇ ਪੰਜਾਬ ਸਰਕਾਰ – ਕਿਸਾਨ ਆਗੂ

ਸ੍ਰੀ ਹਰਗੋਬਿੰਦਪੁਰ ਸਾਹਿਬ, 25 ਜੂਨ : ਪੰਜਾਬ ਵਿੱਚ ਗੰਨਾ ਕਾਸ਼ਤਕਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਕੇਂਦਰੀ ਐਮਐਸਪੀ ਤੋਂ ਇਲਾਵਾ ਹਰ ਸਾਲ ਵੱਖਰੀ ਕੀਮਤ ਅਦਾ ਕਰਨੀ ਪੈਂਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਵਾਰ ਗੰਨੇ ਦੀ ਕੀਮਤ ਦੀ ਸਬਸਿਡੀ ਦੀ ਰਕਮ 61 ਰੁਪਏ 50 ਪੈਸੇ ਮੰਨੀ ਗਈ ਸੀ, ਪਰ ਹੁਣ ਜਦੋਂ ਕੁਝ ਸਮੇਂ ਬਾਅਦ ਫਿਰ ਨਵੀਂ ਗੰਨੇ ਦੀ ਫਸਲ ਕੁਝ ਦਿਨਾਂ ਬਾਅਦ ਮਿੱਲਾਂ ਵਿੱਚ ਜਾਣੀ ਸ਼ੁਰੂ ਹੋ ਜਾਵੇਗੀ, ਪਰ ਅਜੇ ਤੱਕ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀ ਸਬਸੀਡੀ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਹੈ। ਇਸ ਗੰਭੀਰ ਮਸਲੇ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਿੰਡ ਔਲਖ ਵਿੱਚ ਲੋਕ ਇਨਸਾਫ ਮੋਰਚਾ ਦੇ ਆਗੂ ਸੁਖਬੀਰ ਸਿੰਘ ਸੋਨੂ ਔਲਖ ਦੀ ਅਗਵਾਈ ਹੇਠ ਹੋਈ। ਇੱਥੇ ਵੱਖ-ਵੱਖ ਕਿਸਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਭਾਰਤ ਮਾਲਾ ਸੜਕ ਵਿੱਚ ਕਿਸਾਨਾਂ ਦੀ ਜਬਰੀ ਕਬਜ਼ੇ ਵਿੱਚ ਲਈ ਜਾ ਰਹੀ ਜਮੀਨ ਨੀਤੀ ਦੀ ਵੀ ਨਿਖੇਦੀ ਕੀਤੀ। ਇਸ ਮੌਕੇ ਪ੍ਰਧਾਨਗੀ ਕਰਦੇ ਹੋਏ ਸੋਨੂ ਔਲਖ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਗੰਨੇ ਦੀ ਸਬਸਿਡੀ ਵਾਲੀ ਕੀਮਤ ਪ੍ਰਾਪਤ ਕਰਨਾ ਦੱਸਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀ ਲਾਗਤਾਂ ਅਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਗੁਰਬਤ ਦੀ ਜ਼ਿੰਦਗੀ ਜੀਅ ਰਹੇ ਹਨ, ਪਰ ਹੁਣ ਜਦੋਂ ਗੰਨੇ ਦੀ ਵੇਚੀ ਹੋਈ ਫਸਲ ਦੀਆਂ ਅਦਾਇਗੀਆਂ ਕਿਸਾਨਾਂ ਦੇ ਖਾਤਿਆਂ ਵਿੱਚ ਆ ਚੁੱਕੀਆਂ ਹਨ, ਪਰ ਪੰਜਾਬ ਸਰਕਾਰ ਵੱਲੋਂ ਇਹ 61 ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਅਜੇ ਨਹੀਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਬਕਾਇਆ ਸਬਸਿਡੀ ਇਹ ਇੱਕ ਮੁਸ਼ਤ ਕਿਸਾਨਾਂ ਦੇ ਖਾਤੇ ਵਿੱਚ ਬਣਦੀਆਂ ਰਕਮਾਂ ਪਾਈਆਂ ਜਾਣ। ਇਹਨਾਂ ਰਕਮਾਂ ਨੂੰ ਕਿਸਾਨਾਂ ਦੇ ਖਾਤਿਆਂ ’ਚ ਕਿਸ਼ਤਾਂ ਵਿੱਚ ਨਾ ਪਾਇਆ ਜਾਵੇ, ਕਿਉਂਕਿ ਇਸ ਦੇ ਨਾਲ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਵੱਡਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੀ ਰਕਮ ਵੀ ਖੁਰਦ ਬੁਰਦ ਹੋ ਜਾਂਦੀ ਹੈ। ਇਸ ਮੌਕੇ ਗੰਨਾ ਵਿਕਾਸ ਕਮੇਟੀ ਦੇ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਕਾਹਨੂੰਵਾਨ ਪ੍ਰਧਾਨ ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਕੇਂਦਰ ਦੇ ਪੰਜਾਬ ਸਰਕਾਰ ਗੰਨੇ ਦੀ ਕੁੱਲ ਕੀਮਤ ਗੰਨਾ ਮਿੱਲਾਂ ਦੇ ਵੱਲੋਂ ਅਦਾਇਗੀ ਕਰਨ ਦੀ ਜਿੰਮੇਵਾਰੀ ਪੱਕੀ ਕੀਤੀ ਜਾਵੇ, ਕਿਉਂਕਿ ਸਰਕਾਰਾਂ ਵੱਲੋਂ ਮਿਲਣ ਵਾਲੀ ਸਬਸਿਡੀ ਬਹੁਤ ਲੇਟ ਮਿਲਦੀ ਹੈ, ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਮਿੱਲਾਂ ਵਾਲੇ ਹੀ ਪੂਰੀ ਕੀਮਤ ਦੇ ਕੇ ਅਦਾਇਗੀ ਪੱਖੋਂ ਸੁਰਖਰੂ ਕਰਨ ਅਤੇ ਪੰਜਾਬ ਸਰਕਾਰ ਅਤੇ ਗੰਨਾ ਮਿੱਲਾਂ ਇਹਨਾਂ ਅਦਾਇਗੀਆਂ ਸਬੰਧੀ ਆਪਸ ਵਿੱਚ ਕੋਈ ਨੀਤੀ ਬਣਾ ਕੇ ਕਿਸਾਨਾਂ ਨੂੰ ਪੂਰੀਆਂ ਕੀਮਤਾਂ ਦੇਣ ਲਈ ਪਬੰਧ ਹੋਣ। ਸਾਲ ਆਗੂਆਂ ਨੇ ਮੰਗ ਕੀਤੀ ਕਿ ਗੰਨੇ ਦੀ ਕੀਮਤ ’ਚ ਸਵਾਮੀ ਨਾਥਨ ਰਿਪੋਰਟ ਅਨੁਸਾਰ ਵਾਧਾ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਸੁਖਰਾਜ ਸਿੰਘ, ਰਾਜਾ ਗੁਰਪ੍ਰੀਤ ਸਿੰਘ ਗੋਪੀ, ਅਵਤਾਰ ਸਿੰਘ ਖੋਜਕੀਪੁਰ, ਪ੍ਰਭ ਹਰਚੋਵਾਲ, ਬਲਵਿੰਦਰ ਸਿੰਘ ਘੋੜੇਵਾਹ, ਬਿੱਲੂ ਹਰਚੋਵਾਲ, ਸੁਰਿੰਦਰ ਸਿੰਘ ਔਲਖ, ਨਿਸ਼ਾਨ ਸਿੰਘ ਖੋਜਕੀਪੁਰ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਵਰੀਤ ਸਿੰਘ, ਸੋਹਣ ਸਿੰਘ ਘੋੜੇਵਾਹ, ਸਾਬੀ ਘੋੜੇਵਾਹ, ਹਰਦੀਪ ਸਿੰਘ ਲਖਨਪੁਰ, ਜਿਮੀ ਬਰਕ,ਤ ਲਾਡੀ ਪਸਵਾਲ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button