
ਖੰਨਾ, 10 ਫਰਵਰੀ-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਐਤਵਾਰ ਨੂੰ ਸ਼ਹਿਰ ’ਚ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਅਮਲੋਹ ਰੋਡ, ਖੰਨਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪਾਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਪਾਲਕੀ ਸਾਹਿਬ ਦੇ ਅੱਗੇ ਜਿੱਥੇ ਸੁੰਦਰ ਰੱਥ ’ਚ ਰਵਿਦਾਸ ਮਹਾਰਾਜ ਦਾ ਸੁਰੂਪ ਸੁਸ਼ੋਭਿਤ ਸੀ, ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਨਾਨਕ ਨਗਰ, ਨਿਊ ਮਾਡਲ ਟਾਊਨ, ਬਾਬਾ ਮਾੜੂ ਦਾਸ ਜੀ ਸਮਾਧ, ਗੁਲਮੋਹਰ ਨਗਰ ਰੋਡ, ਕ੍ਰਿਸ਼ਨਾ ਨਗਰ ਚੌਂਕ, ਗੁ: ਭਾਈ ਬਚਿੱਤਰ ਸਿੰਘ ਜੀ, ਬੁਕਸ ਮਾਰਕਿਟ, ਲਲਹੇੜੀ ਰੋਡ ਚੌਂਕ, ਗੁਰਦੁਆਰਾ ਕਲਗੀਧਰ ਸਾਹਿਬ, ਮਾਲੋਰਕੋਟਲਾ ਚੌਂਕ, ਪੀਰਖਾਨਾ ਰੋਡ, ਗੁਰਦੁਆਰਾ ਬਾਬਾ ਜੀਵਨ ਸਿੰਘ ਜੀ, ਰਵਿਦਾਸ ਮੰਦਰ, ਗਊਸ਼ਾਲਾ ਚੌਂਕ, ਕਿਸ਼ਨਾ ਨਗਰ ਚੌਂਕ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ, ਭਗਤ ਸਿੰਘ ਕਲੋਨੀ ਤੋਂ ਅਮਲੋਹ ਰੋਡ, ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਜੀ (ਪਿੰਡ ਗਲਵੱਡੀ) ਖੰਨਾ ਵਿਖੇ ਸਮਾਪਤ ਹੋਇਆ। ਇਸ ਦੇ ਨਾਲ ਹੀ ਬੀਬੀਆਂ ਵੱਲੋਂ ਨਗਰ ਕੀਰਤਨ ਦੇ ਰਸਤੇ ’ਚ ਝਾੜੂ ਲਗਾ ਕੇ ਸੇਵਾ ਨਿਭਾਈ ਜਾ ਰਹੀ ਸੀ। ਨਗਰ ਕੀਰਤਨ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਅਕਾਲੀ ਆਗੂ ਹਰਜੀਤ ਸਿੰਘ ਭਾਟੀਆ, ਸਾਬਕਾ ਕੌਂਸਲਰ ਸੁਧੀਰ ਸੋਨੂੰ, ਗੁਰਪ੍ਰੀਤ ਨਾਗਪਾਲ ਤੇ ਜੋਗਿੰਦਰ ਜੱਗੀ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਈ ਗਈ। ਹਾਜਰੀ ਭਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਹਾਜ਼ਰ ਸੰਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਨਗਰ ਕੀਰਤਨ ਦਾ ਖੰਨਾ ਦੇ ਵਾਰਡ ਨੰਬਰ 19 ਨੰਦ ਸਿੰਘ ਐਵੀਨਿਊ ਵਿਖੇ ਪਹੁੰਚਣ ’ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਹਰਜੀਤ ਸਿੰਘ ਭਾਟੀਆ ਤੇ ਕੌਂਸਲਰ ਰੂਬੀ ਭਾਟੀਆ ਵੱਲੋਂ ਗੁਰੂ ਸਾਹਿਬ ਜੀ ਦੇ ਸਰੂਪ ’ਤੇ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਨਿੰਮਾ, ਜਸਵੀਰ ਸਿੰਘ ਜੱਸੀ, ਮਾਸਟਰ ਭਜਨ ਸਿੰਘ, ਭਾਈ ਦਰਸ਼ਨ ਸਿੰਘ, ਗੁਰਵਿੰਦਰ ਕੌਰ, ਚਰਨਜੀਤ ਕੌਰ, ਅਨਮੋਲ ਭਾਟੀਆ, ਸ਼ਿਵਮ ਸ਼ਰਮਾ, ਚਿਰਾਗ਼ ਸ਼ਰਮਾ, ਪਰਵਿੰਦਰ ਸਿੰਘ ਪਿੰਦਾ ਹਾਜ਼ਰ ਸਨ। ਕੌਂਸਲਰ ਰੂਬੀ ਭਾਟੀਆ ਤੇ ਹਰਜੀਤ ਸਿੰਘ ਭਾਟੀਆ ਨੂੰ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ 11 ਫਰਵਰੀ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਮੌਕੇ ਜੋਰਾ ਸਿੰਘ, ਗੁਰਦੀਪ ਸਿੰਘ ਮਦਨ, ਗੁਰਪ੍ਰੀਤ ਗੋਗੀ, ਮਨਜੀਤ ਸਿੰਘ, ਗੁਰਿੰਦਰ ਸਿੰਘ ਲਾਡੀ ਗਲਵੱਡੀ, ਗੁਰਮੀਤ ਸਿੰਘ ਫੌਜੀ, ਗੁਰਦੀਪ ਸਿੰਘ ਮਹਿਮੂਦਪੁਰ, ਦਲਵੀਰ ਸਿੰਘ ਗਲਵੱਡੀ, ਮਨਜੀਤ ਸਿੰਘ, ਸਰਬਜੀਤ ਨੀਟੂ, ਗੁਰਜੀਤ ਸਿੰਘ ਜੀਤਾ, ਲਖਵੀਰ ਸਿੰਘ ਲੱਖੀ ਕਾਨੂੰਗੋ, ਰਣਧੀਰ ਸਿੰਘ, ਜਸਵਿੰਦਰ ਸਿੰਘ, ਮੋਹਨ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਵੀਰ ਦਵਿੰਦਰ ਸਿੰਘ, ਸੋਨੀ ਬੁੱਲੇਪੁਰ, ਜਗਜੀਤ ਸਿੰਘ, ਨਛੱਤਰ ਸਿੰਘ, ਗੁਲਜਾਰ ਸਿੰਘ, ਜਸਵੀਰ ਸਿੰਘ ਜੱਸੀ, ਤਪਿੰਦਰ ਸਿੰਘ, ਨੋਨੀ, ਬੇਅੰਤ ਸਿੰਘ ਖੰਨਾ, ਹੈਡ ਗ੍ਰੰਥੀ ਬਾਬਾ ਲਵਪ੍ਰੀਤ ਸਿੰਘ ਹਾਜ਼ਰ ਸੀ।



