
ਬਾਲ ਕਿਸ਼ਨ
ਗੁਰੂਹਰਸਹਾਏ / ਫਿਰੋਜ਼ਪੁਰ 20 ਜੂਨ 2025 : ਗੁਰੂ ਹਰਸਹਾਏ ਤਹਸੀਲ ਵਿੱਚ ਪਿਛਲੇ ਕਈ ਦਿਨਾਂ ਤੋਂ ਪ੍ਰਿੰਟਰ ਦੇ ਖਰਾਬ ਹੋਣ ਕਾਰਨ ਗੁਰੂ ਹਰਸਹਾਏ ਅਤੇ ਨਾਲ ਲੱਗਦੇ ਸੈਂਕੜੇ ਪਿੰਡਾਂ ਦੇ ਨਿਵਾਸੀਆਂ ਨੂੰ ਡੇਲੀ 45 ਡਿਗਰੀ ਟੈਂਪਰੇਚਰ ਦੇ ਵਿੱਚ ਜਿੱਥੇ ਆਉਣਾ ਜਾਣਾ ਪੈ ਰਿਹਾ ਹੈ ਉੱਥੇ ਹੀ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਗੁਰੂ ਹਰਸਾਏ ਦੀ ਜਨਤਾ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ l ਦੱਸਣਯੋਗ ਹੈ ਕਿ ਲਗਭਗ ਦੋ ਹਫਤਿਆਂ ਤੋਂ ਗੁਰੂ ਹਰਸਾਏ ਦੇ ਫਰਦ ਬਦਲ ਕੇ ਅੰਦਰ ਵਿੱਚ ਪ੍ਰਿੰਟਰ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਨਾ ਤਾਂ ਕੋਈ ਫਰਦ ਬਦਲ ਦਾ ਪ੍ਰਿੰਟ ਨਿਕਲ ਰਿਹਾ ਹੈ ਅਤੇ ਨਾ ਹੀ ਕੋਈ ਇੰਤਕਾਲ ਵਗੈਰਾ ਦਰਜ ਹੋ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜਦ ਇਸ ਸਬੰਧ ਦੇ ਵਿੱਚ ਦਫਤਰ ਪਟਵਾਰਖਾਨੇ ਵਿੱਚ ਬੈਠੇ ਪਟਵਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਟੈਕਨੀਕਲ ਪ੍ਰੋਵਾਈਡਰ ਦੀ ਤਨਖਾਹ ਨਾ ਦੇਣ ਕਾਰਨ ਉਹ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ ਜਿੰਨੀ ਦੇਰ ਤੱਕ ਟੈਕਨੀਕਲ ਸਟਾਫ ਆ ਕੇ ਪ੍ਰਿੰਟਰ ਸਹੀ ਨਹੀਂ ਕਰਦਾ ਉਨੀ ਦੇਰ ਤੱਕ ਕੋਈ ਵੀ ਫਰਦ ਬਦਲ ਜਾ ਇੰਤਕਾਲ ਦਾ ਹੋਣਾ ਮੁਸ਼ਕਿਲ ਹੈ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਇਸ਼ਤਿਆਰ ਦੇ ਕੇ ਰਜਿਸਟਰੀਆਂ ਦਾ ਕੰਮ ਡਿਜੀਟਲ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਪਿਛਲੇ ਲੰਬੇ ਸਮੇਂ ਤੋਂ ਪਟਵਾਰੀਆਂ ਅਤੇ ਟੈਕਨੀਕਲ ਪ੍ਰੋਵਾਈਡਰਾਂ ਨੂੰ ਤਨਖਾਹ ਨਾ ਦੇਣਾ ਪੰਜਾਬ ਸਰਕਾਰ ਦੇ ਦਾਵਿਆਂ ਦੀ ਫੂਕ ਕੱਢ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਸਾਰੇ ਵਿਧਾਇਕਾਂ ਅਤੇ ਲੀਡਰਾਂ ਦਾ ਪੂਰਾ ਧਿਆਨ ਸਿਰਫ ਲੁਧਿਆਣਾ ਚੋਣ ਵਿੱਚ ਹੀ ਹੈ ਜਦ ਕਿ ਲੋਕਲ ਵਿਧਾਇਕ ਨੂੰ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਉਣਾ ਪਹਿਲਾਂ ਮਕਸਦ ਹੋਣਾ ਚਾਹੀਦਾ ਇਸ ਸਬੰਧ ਵਿੱਚ ਜਦ ਫਰਦ ਕੇਂਦਰ ਵਿੱਚ ਬੈਠੇ ਇੱਕ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਸਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਵਿੱਚ ਦੱਸਿਆ ਕਿ ਹਾਲੇ ਤੱਕ ਟੈਕਨੀਕਲ ਸਟਾਫ ਦੇ ਆਉਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਪਿਛਲੇ ਤਿੰਨ ਮਹੀਨੇ ਦੀਆਂ ਤਨਖਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਨੀ ਦੇਰ ਤੱਕ ਉਸ ਸਟਾਫ ਹੜਤਾਲ ਤੇ ਹਨ ਇਸ ਸਬੰਧੀ ਜਦ ਤਹਿਸੀਲਦਾਰ ਗੁਰੂ ਹਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਗਿਆ ਹੈ l



