ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਵਿਖੇ ਖਜ਼ਾਨਾ ਵੰਡਣ ਦਾ ਮਾਮਲਾ ਗਰਮਾਇਆ
ਜਥੇਦਾਰ ਨੇ ਸਬੰਧਤ ਮੈਨੇਜਰ ਤੋਂ ਮੰਗੀ ਰਿਪੋਰਟ

ਅੰਮ੍ਰਿਤਸਰ, 4 ਫਰਵਰੀ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ‘ਸੇਵਕ ਜਥਾ ਇਸ਼ਨਾਨ’ ਸਮੂਹ ਨਾਮ ਹੇਠ ‘ਖਜਾਨਾ ਬਾਬਾ ਦੀਪ ਸਿੰਘ ਜੀ’ ਦੀ ਮੋਹਰ ਲਗਾ ਕੇ ਨੋਟ ਵੰਡਣੇ ਪੂਰੀ ਤਰ੍ਹਾਂ ਮਨਮਤ ਅਤੇ ਗੁਰਮਤਿ ਵਿਰੋਧੀ ਕਾਰਵਾਈ ਹੈ। ਇਹ ਮਾਮਲਾ ਕੁਝ ਦਿਨ ਪਹਿਲਾਂ ਧਿਆਨ ਵਿੱਚ ਆਇਆ ਕਿ ਕੁਝ ਬਾਹਰੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਮੋਹਰ ਲੱਗੇ ਨੋਟਾਂ ਦਾ ਖਜਾਨਾ ਵੰਡਦੇ ਹਨ। ਇਹ ਮਾਮਲਾ ਜਦੋਂ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਕੁਝ ਲੋਕਾਂ ਦੇ ਪਛਾਣ ਕੀਤੀ ਅਤੇ ਨੋਟ ਵੀ ਜ਼ਬਤ ਕੀਤੇ। ਇਸ ਬਾਰੇ ਮੀਡੀਆ ਵਿੱਚ ਵੀ ਸਥਿਤੀ ਸਪੱਸ਼ਟ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਨੋਟ ਵੰਡਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਇਸ ਦਾ ਪੂਰਾ ਕੇਸ ਤਿਆਰ ਕਰਕੇ ਲਿਖਤੀ ਰੂਪ ਵਿੱਚ ਜਾਣਕਾਰੀ ਤੇ ਰਿਪੋਰਟ ਭੇਜਣ ਉਨ੍ਹਾਂ ਨੂੰ ਭੇਜਣ।



