Punjab

ਗੁਰਦੁਆਰਾ ਬਾਬਾ ਸ਼ਹੀਦ ਸਿੰਘ ਡੱਲਾ ਛੇਵੀਂ ਪਾਤਸ਼ਾਹੀ ਤੋਂ ਮਹਾਨ ਨਗਰ ਕੀਰਤਨ ਸਜਾਏ

ਭੋਗਪੁਰ, 6 ਜੁਲਾਈ : ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਡੱਲਾ ਵਿਖੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਤੇ ਸਮੂਹ ਸੰਗਤ ਵੱਲੋਂ ਦੋ ਦਿਨ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਏ ਗਏ, ਜਿਨ੍ਹਾਂ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ। ਸਵੇਰੇ 9 ਵਜੇ ਤੋਂ ਨਗਰ ਕੀਰਤਨ ਆਰੰਭ ਕਰ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੇ ਭੋਗਪੁਰ ਸ਼ਹਿਰ ’ਚ ਦੀ ਅਨੇਕਾਂ ਟਰੈਕਟਰ-ਟਰਾਲੀਆਂ, ਕਾਰਾਂ ਆਦਿ ’ਚ ਬੈਠ ਕੇ ਸੰਗਤਾਂ ਨੇ ਦਰਸ਼ਨ ਕੀਤੇ। ਨਗਰ ਕੀਰਤਨ ਮੁਮੰਦਪੁਰ, ਜਮਾਲਪੁਰ, ਸਿੰਘਪੁਰ, ਪਚਰੰਗਾ, ਮੁਚਰੋਵਾਲ, ਪਿੰਡ ਘੋੜਾ ਵਾਹੀ, ਘੋੜਾ ਵਾਹੀ ਅੱਡਾ, ਲਾਹਦੜਾ, ਗੇਹਲੜਾ, ਬਹਿਰਾਮ, ਜੰਡੀਰ ਪਿੰਡ, ਗੀਗਨਵਾਲ,ਮੋਗਾ, ਭੋਗਪੁਰ, ਡੱਲੀ ਗੁਰਦੁਆਰਾ ਬਾਬਾ ਬੱਦੋਆਣਾ ਸਾਹਿਬ ਤੋਂ ਹੁੰਦੇ, ਹੋਇਆ ਨਗਰ ਕੀਰਤਨ ਸਥਾਨ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਡੱਲਾ ਵਿਖੇ ਪਹੁੰਚਿਆ। ਰਸਤੇ ’ਚ ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ। ਸੰਗਤਾਂ ਨੇ ਚਾਹ-ਪਕੌੜੇ, ਮਠਿਆਈ ਤੇ ਗੁਰੂ ਕੇ ਲੰਗਰ ਲਗਾਏ ਤੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਗ੍ਰੰਥੀ ਸਿੰਘ ਸਤਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਸਾਬਕਾ ਕਾਨੂੰਗੋ ਨੇ ਕਿਹਾ ਕਿ ਹਰ ਸਾਲ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਡੱਲਾ ਤੋਂ ਨਗਰ ਕੀਰਤਨ ਸਜਾਏ ਜਾਂਦੇ ਹਨ ਤੇ ਮੈਡੀਕਲ ਕੈਂਪ ਵੀ ਲਗਾਏ ਜਾਂਦੇ ਹਨ। ਇਸ ਮੌਕੇ ਗ੍ਰੰਥੀ ਸਾਹਿਬ ਭਾਈ ਸਤਨਾਮ ਸਿੰਘ, ਇੰਦਰਜੀਤ ਸਿੰਘ ਕਾਨੂ ਪ੍ਰਧਾਨ, ਗ੍ਰੰਥੀ ਹਰਦੇਵ ਸਿੰਘ ਘੋੜਾਵਾਹੀ, ਭਾਈ ਕੁਲਦੀਪ ਸਿੰਘ ਪਾਠੀ ਸਿੰਘ ਗੁਰਮੁਖ, ਭਾਈ ਬਲਜੀਤ ਸਿੰਘ, ਗੁਰਮੁਖ ਸਿੰਘ ਪਾਠੀ ਸਿੰਘ, ਭਾਈ ਉਜਾਗਰ ਸਿੰਘ, ਭਾਈ ਮਿਲਖਾ ਸਿੰਘ, ਸਾਬਕਾ ਪ੍ਰਧਾਨ ਸਮਿਤਰ ਸਿੰਘ, ਪ੍ਰਬੰਧਕ ਕਮੇਟੀ ਤੇ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ ਤੇ 5 ਜੁਲਾਈ ਨੂੰ ਭਾਈ ਮਿਲਖਾਂ ਸਿੰਘ ਦੇ ਜੱਥੇ ਵੱਲੋਂ ਅਮ੍ਰਿਤ ਛਕਣ ਵਾਲੇ ਪ੍ਰਾਣੀਆ ਨੂੰ ਕਕਾਰਾ ਦੀ ਫ੍ਰੀ ਸੇਵਾ ਕੀਤੀ ਗਈ। ਸਵੇਰੇ 11 ਵਜੇ ਅੰਮ੍ਰਿਤ ਛਕਣ ਲਈ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈਆਂ। ਨਗਰ ਕੀਰਤਨ ’ਚ ਪੰਥ ਪ੍ਰਸਿੱਧ ਕੀਰਤਨੀਏ, ਢਾਡੀ ਜਥੇ, ਕਥਾ ਵਾਚਕ ਨੇ ਸੰਗਤਾਂ ਨੂੰ ਕੀਰਤਨ, ਢਾਡੀ ਵਾਰਾਂ ਨਾਲ ਤੇ ਕਥਾਵਾਚਕ ਨੇ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ’ਚ ਸਹਿਯੋਗ ਕਰਨ ਵਾਲੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button