Punjab

ਗੁਰਦੁਆਰਾ ਬਾਬਾ ਨੋਧ ਸਿੰਘ ਤੋਂ ਨਗਰ ਕੀਰਤਨ ਸਜਾਇਆ

ਘਰਿੰਡਾ, 18 ਫਰਵਰੀ-ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਚੀਚਾ ਅੰਮ੍ਰਿਤਸਰ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਨਗਰ ਕੀਰਤਨ ਚੀਚੇ ਤੋਂ ਚੱਬੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਨਗਰ ਕੀਰਤਨ ਸਬੰਧੀ ਜਾਣਕਾਰੀ ਦਿੰਦੇ ਬਾਬਾ ਨੋਨਿਹਾਲ ਸਿੰਘ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਗਤ ਦੇ ਸਹਿਯੋਗ ਨਾਲ ਚੀਚਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਭਕਨਾ, ਮੁਕੰਦ, ਮੁੱਲਾਂ ਬਹਿਰਾਮ, ਧੱਤਲ, ਕੋਟਲੀ, ਸਾਗਣਾ, ਬੋਹੜੂ ਪੁਲ, ਮੰਡਿਆਲਾ ਤੇ ਚੱਬੇ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਸਮਾਧਾ ਵਿਖੇ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ। ਸੰਗਤ ਨੇ ਕਾਰਾਂ, ਬੱਸਾਂ, ਟਰੈਕਟਰ ਟਰਾਲੀਆਂ ਨਾਲ ਨਗਰ ਕੀਰਤਨ ’ਚ ਹਾਜ਼ਰੀ ਲਵਾਈ। ਇਸ ਮੌਕੇ ਬਾਬਾ ਰਾਮ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਮੋਹਨ ਸਿੰਘ, ਬਲਜਿੰਦਰ ਸਿੰਘ, ਪ੍ਰਤਾਪ ਸਿੰਘ ਕੈਰੋ, ਰਸ਼ਪਾਲ ਸਿੰਘ ਸਾਲੋ, ਸਵਿੰਦਰ ਸਿੰਘ, ਰਾਜ ਸਿੰਘ ਠੇਕੇਦਾਰ, ਪ੍ਰਤਾਪ ਸਿੰਘ, ਡਾਕਟਰ ਸਰਬਜੀਤ ਸਿੰਘ, ਡਾਕਟਰ ਦਿਲਬਾਗ ਸਿੰਘ, ਗੋਲਾ ਭਲਵਾਨ, ਗਿਆਨੀ ਪ੍ਰਕਾਸ਼ ਸਿੰਘ, ਪ੍ਰਧਾਨ ਹਰਦੇਵ ਸਿੰਘ, ਹਰਪਾਲ ਸਿੰਘ, ਬਾਜ਼ ਸਿੰਘ, ਸੋਨੀ, ਸੇਵਕ ਸਿੰਘ, ਕਾਰਜ਼ ਸਿੰਘ, ਕੁਲਜੀਤ ਸਿੰਘ, ਗੁਰਦੀਪ ਸਿੰਘ, ਗੁਰਨਾਮ ਸਿੰਘ ਸਰਪੰਚ, ਬਘੇਲ ਸਿੰਘ, ਗੁਰਮੁਖ ਸਿੰਘ, ਸਿਮਰਨਜੀਤ ਸਿੰਘ, ਜਸਬੀਰ ਸਿੰਘ ਗਿੱਲ, ਸਰਿੰਦਰ ਸਿੰਘ ਜਾਲੀ, ਸੁਖਦੇਵ ਸਿੰਘ ਜਾਲੀ, ਰਣਜੀਤ ਸਿੰਘ ਕੀਕਨ, ਅੰਮ੍ਰਿਤ ਕਨੇਡਾ, ਸੁਖਦੇਵ ਸਿੰਘ ਜਾਲੀ, ਸੋਨੂੰ ਠੇਕੇਦਾਰ, ਪ੍ਰਤਾਪ ਸਿੰਘ, ਬਾਬਾ ਨੈਨੀਤਾਲ, ਬਾਬਾ ਮੁਖਤਾਰ ਸਿੰਘ, ਮਨਜੀਤ ਸਿੰਘ, ਸੇਵਕ ਸਿੰਘ, ਡਾ. ਸਰਬਜੀਤ ਸਿੰਘ, ਰੋਬਿਨ ਸੋਹਲ , ਸੰਤੋਖ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button