Punjab

ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ

ਅੰਮ੍ਰਿਤਸਰ,6 ਜੂਨ : ਪੁਲਿਸ ਥਾਣਾ ਘਰਿੰਡਾ ਨੇ ਇਕ ਵਿਅਕਤੀ ਨੂੰ 1 ਪਿਸਤੌਲ 30 ਬੋਰ, ਮੈਗਜ਼ੀਨ, 1 ਗਲੌਕ ਪਿਸਤੌਲ 9 ਐੱਮਐੱਮ ਮੈਗਜ਼ੀਨ ਅਤੇ ਇਕ ਛੋਟੇ ਹਾਥੀ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਜੈ ਸਿੰਘ ਉਰਫ਼ ਕਰਨ ਪੁੱਤਰ ਪੂਰਨ ਸਿੰਘ ਵਾਸੀ ਡੱਲ ਥਾਣਾ ਖਾਲੜਾ, ਮੌਜੂਦਾ ਸਮੇਂ ਵਾਸੀ ਬਲੇਰ ਰੋਡ, ਲੱਕੀ ਡੇਅਰੀ ਵਾਲੀ ਗਲੀ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਦਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਟੀ-ਪੁਆਇੰਟ ਮੋੜ ਪਿੰਡ ਹੁਸ਼ਿਆਰ ਨਗਰ ਤੋਂ ਉਕਤ ਅਜੈ ਸਿੰਘ ਉਰਫ਼ ਕਰਨ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button