Punjab

ਗ਼ਦਰ ਅੰਦੋਲਨ ‘ਤੇ ਆਧਾਰਿਤ ਰਾਣਾ ਪ੍ਰੀਤ ਗਿੱਲ ਦੀ ਨਵੀਂ ਕਿਤਾਬ ਚੰਡੀਗੜ੍ਹ ‘ਚ ਰਿਲੀਜ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 2 ਜੂਨ, 2025 – ਚੰਡੀਗੜ੍ਹ ਪ੍ਰੈਸ ਕਲੱਬ ‘ਚ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਲੇਖਿਕਾ ਤੇ ਪਸ਼ੂ ਪਾਲਣ ਵਿਭਾਗ, ਪੰਜਾਬ ਦੀ ਅਧਿਕਾਰੀ ਰਾਣਾ ਪ੍ਰੀਤ ਗਿੱਲ ਦੀ ਨਵੀਂ ਕਿਤਾਬ ਦ ਗ਼ਦਰ ਮੂਵਮੈਂਟ ਦਾ ਵਿਤਰਨ ਕੀਤਾ ਗਿਆ। ਇਹ ਕਿਤਾਬ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਵਿਦੇਸ਼ੀ ਧਰਤੀ ‘ਤੇ ਚਲੀਆਂ ਇਨਕਲਾਬੀ ਕੋਸ਼ਿਸ਼ਾਂ, ਖਾਸ ਕਰਕੇ ਗ਼ਦਰ ਲਹਿਰ ਨੂੰ ਕੇਂਦਰ ਵਿਚ ਰੱਖਦੀ ਹੈ। 1913 ਵਿੱਚ ਅਮਰੀਕਾ ਵਿਚ ਭਾਰਤੀ ਇਮੀਗ੍ਰੈਂਟਸ ਵੱਲੋਂ ਸ਼ੁਰੂ ਕੀਤੀ ਗਈ ਗ਼ਦਰ ਲਹਿਰ, ਜੋ ਕਿ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਕਰਨ ਦੀ ਕੋਸ਼ਿਸ਼ ਸੀ, ਦੇ ਇਤਿਹਾਸਕ ਪਹਲੂਆਂ ਨੂੰ ਕਿਤਾਬ ਵਿੱਚ ਵਿਆਖਿਆਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਦੀ ਭੂਮਿਕਾ ਤੇ ਉਨ੍ਹਾਂ ਦੇ ਯਤਨਾਂ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਕਿਤਾਬ ਰਿਲੀਜ਼ ਸਮਾਗਮ ਦੌਰਾਨ ਰਾਹੁਲ ਭੰਡਾਰੀ, ਆਈਏਐਸ (ਪ੍ਰਿੰਸੀਪਲ ਸੈਕਰਟਰੀ, ਪਸ਼ੂ ਪਾਲਣ ਵਿਭਾਗ), ਇਤਿਹਾਸਕਾਰ ਪ੍ਰੋ. ਹਰੀਸ਼ ਪੁਰੀ ਅਤੇ ਪ੍ਰੋ. ਚਮਨ ਲਾਲ ਹਾਜ਼ਰ ਰਹੇ। ਉਨ੍ਹਾਂ ਕਿਤਾਬ ਨੂੰ ਇਤਿਹਾਸਕ ਸਚਾਈਆਂ ਨੂੰ ਆਮ ਪਾਠਕ ਤਕ ਲਿਜਾਣ ਵਾਲਾ ਅਹੰਕਾਰਜਨਕ ਉਪਰਾਲਾ ਦੱਸਿਆ। ਰਾਣਾ ਪ੍ਰੀਤ ਗਿੱਲ ਨੇ ਕਿਹਾ, “ਇਹ ਕਿਤਾਬ ਉਹਨਾਂ ਭੁੱਲੇ ਹੋਏ ਸੂਰਮਿਆਂ ਲਈ ਮੇਰੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਵਿਦੇਸ਼ੀ ਧਰਤੀ ਤੋਂ ਆਜ਼ਾਦੀ ਦਾ ਸੁਪਨਾ ਦੇਖਿਆ। ਉਨ੍ਹਾਂ ਦੀ ਕੁਰਬਾਨੀ ਅਤੇ ਹੌਸਲਾ ਸਦੀਵੀ ਯਾਦ ਰੱਖਣ ਜੋਗਾ ਹੈ।” ਰਾਣਾ ਪ੍ਰੀਤ ਗਿੱਲ ਦੀ ਇਹ ਪੰਜਵੀਂ ਕਿਤਾਬ ਹੈ। ਇਸ ਤੋਂ ਪਹਿਲਾਂ ਉਹ Those College Years, The Misadventures of a Vet, Moya ਅਤੇ Finding Julia ਵਰਗੀਆਂ ਰਚਨਾਵਾਂ ਲਿਖ ਚੁੱਕੀਆਂ ਹਨ। ਉਨ੍ਹਾਂ ਦੇ ਲੇਖ The Tribune, Hindustan Times, The Hindu, The Statesman ਅਤੇ ਹੋਰ ਪ੍ਰਮੁੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

Related Articles

Leave a Reply

Your email address will not be published. Required fields are marked *

Back to top button