Punjab

ਗਹਿਣੀਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚਾਰ ਲੱਖ ਦਾ ਸਾਮਾਨ ਉਡਾਇਆ

ਲੁਧਿਆਣਾ, 6 ਅਗਸਤ : ਟਿੱਬਾ ਰੋਡ ਦੇ ਇਲਾਕੇ ਵਿਚ ਚੋਰੀ ਦੇ ਇਕ ਨਵੇਂ ਮਾਮਲੇ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਚੋਰਾਂ ਨੇ ਇਕ ਗਹਿਣੀਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮਾਲਕ ਨੇ ਪੁਲਿਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦਿੱਤੀ, ਜਿਸ ਵਿਚ ਤਿੰਨ ਚੋਰ ਕੈਦ ਹੋਏ ਹਨ। ਇਸ ਘਟਨਾ ਵਿਚ ਲਗਪਗ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਨਾਂ ਬੀਕੇ ਜਿਊਲਰਜ਼ ਹੈ। ਸੋਮਵਾਰ ਦੀ ਰਾਤ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਮੰਗਲਵਾਰ ਦੀ ਸਵੇਰ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ। ਉਹ ਤੁਰੰਤ ਦੁਕਾਨ ’ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਲਿਖਰਿਆ ਹੋਇਆ ਸੀ। ਦੁਕਾਨ ’ਚੋਂ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਗਾਇਬ ਸੀ। ਉਨ੍ਹਾਂ ਨੇ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੇਰ ਰਾਤ ਤਿੰਨ ਚੋਰਾਂ ਆ ਕੇ ਪਹਿਲਾਂ ਸ਼ਟਰ ਤੋੜਿਆ। ਇਸ ਤੋਂ ਬਾਅਦ ਦੋ ਚੋਰ ਅੰਦਰ ਦਾਖਲ ਹੋ ਜਾਂਦੇ ਹਨ ਤੇ ਤੀਜਾ ਬਾਹਰ ਖੜ੍ਹਾ ਰਹਿੰਦਾ ਹੈ, ਜੋ ਸਾਰੇ ਮਾਮਲੇ ‘ਤੇ ਨਜ਼ਰ ਰੱਖਦਾ ਹੈ। ਦੁਕਾਨ ’ਚੋਂ ਸਾਮਾਨ ਚੋਰੀ ਕਰਨ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਹਨ। ਪੀੜਤ ਅਨੁਸਾਰ, ਉਨ੍ਹਾਂ ਦਾ ਲਗਪਗ ਚਾਰ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਤਿੰਨ ਜਣੇ ਨਹੀਂ ਸਗੋਂ ਹੋਰ ਵੀ ਹੋ ਸਕਦੇ ਨੇ ਜੋ ਕਿ ਇੱਥੇ-ਉੱਥੇ ਹੋ ਸਕਦੇ ਹਨ। ਇਸ ਸਮੇਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button