ਗਰਲਜ਼ ਹੋਸਟਲ ‘ਚ ਕੁੜੀਆਂ ਦੀਆਂ ਨਿਊਡ ਵੀਡੀਓ ਬਣਾ ਕੇ ਦੋਸਤ ਨੂੰ ਭੇਜਦੀ ਸੀ ਵਿਦਿਆਰਥਣ…ਬਾਥਰੂਮ ‘ਚ ਨਹਾਉਂਦੀ ਸੀਨੀਅਰ ਨੇ ਫੜਿਆ

ਜਬਲਪੁਰ, 5 ਮਈ : ਜਬਲਪੁਰ ਦੇ ਟ੍ਰਿਪਲਆਈਟੀਡੀਐਮ ਦੇ ਕੁੜੀਆਂ ਦੇ ਹੋਸਟਲ ‘ਚ ਇਕ ਵਿਦਿਆਰਥਣ ਵੱਲੋਂ ਦੂਜੀਆਂ ਕੁੜੀਆਂ ਦੀਆਂ ਨਿਊਡ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਦਿਆਰਥਣ ਪਿਛਲੇ ਦੋ ਸਾਲਾਂ ਤੋਂ ਇਹ ਕਰ ਰਹੀ ਸੀ। ਇਕ ਸੀਨੀਅਰ ਵਿਦਿਆਰਥਣ, ਜੋ ਬਾਥਰੂਮ ‘ਚ ਨਹਾ ਰਹੀ ਸੀ, ਨੇ ਇਸ ਵਿਦਿਆਰਥਣ ਨੂੰ ਆਪਣੀ ਵੀਡੀਓ ਬਣਾਉਂਦੇ ਹੋਏ ਫੜ ਲਿਆ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਜਿਸ ਪੁਰਸ਼ ਦੋਸਤ ਨੂੰ ਉਹ ਵੀਡੀਓ ਭੇਜਦੀ ਸੀ, ਉਹ ਦਿੱਲੀ ‘ਚ ਰਹਿੰਦਾ ਹੈ। ਟ੍ਰਿਪਲਆਈਟੀਡੀਐਮ ਜਬਲਪੁਰ ‘ਚ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਦਿਆਰਥਣ ਬੀਟੈੱਕ ਚੌਥੇ ਸਾਲ ਦੀ ਦੱਸੀ ਜਾ ਰਹੀ ਹੈ, ਜਿਸਦੀ ਅਸ਼ਲੀਲ ਵੀਡੀਓ ਬਣਾਈ ਜਾ ਰਿਹਾ ਸੀ। ਇਹ ਵੀਡੀਓ ਇਕ ਜੂਨੀਅਰ ਵਿਦਿਆਰਥਣ ਵੱਲੋਂ ਬਣਾਈ ਗਈ ਸੀ। ਪੂਰੀ ਘਟਨਾ ਸੰਸਥਾ ਦੇ ਸਰਸਵਤੀ ਹੋਸਟਲ ‘ਚ ਹੋਈ ਹੈ। ਇਸ ਮਾਮਲੇ ‘ਚ ਟ੍ਰਿਪਲਆਈਟੀਡੀਐਮ ਦੇ ਵਿਦਿਆਰਥੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਕਰਨ ਪਹੁੰਚੇ ਹਨ। ਇਸ ਮਾਮਲੇ ਬਾਰੇ ਸੰਸਥਾ ਦੇ ਡਾਇਰੈਕਟਰ ਡਾ. ਬੀਕੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਦਿਨ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ। ਵਿਦਿਆਰਥਣ ਵਾਸ਼ਰੂਮ ‘ਚ ਇਕ ਹੋਰ ਵਿਦਿਆਰਥਣ ਦਾ ਵੀਡੀਓ ਬਣਾ ਰਹੀ ਸੀ। ਉਸ ਦੇ ਫੋਨ ਤੇ ਲੈਪਟਾਪ ਜ਼ਬਤ ਕਰ ਲਏ ਗਏ ਹਨ ਤੇ ਮੁਲਜ਼ਮ ਵਿਦਿਆਰਥਣ ਨੂੰ ਗੈਸਟ ਹਾਊਸ ‘ਚ ਸੁਰੱਖਿਅਤ ਪੁੱਛਗਿੱਛ ਲਈ ਰੱਖਿਆ ਗਿਆ ਹੈ। ਵਿਦਿਆਰਥਣ ਦੇ ਪਰਿਵਾਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
ਅਸ਼ਲੀਲ ਵੀਡੀਓ ਦੇ ਰੈਕੇਟ ਨਾਲ ਜੁੜੇ ਹੋਣ ਦੀ ਸੰਭਾਵਨਾ
ਵਿਦਿਆਰਥਣ ਦੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਰੈਕੇਟ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਉਸ ਦੋਸਤ ਦੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜਿਸਨੂੰ ਇਹ ਵਿਦਿਆਰਥਣ ਕੁੜੀਆਂ ਦੇ ਵੀਡੀਓ ਭੇਜਦੀ ਸੀ।



