Punjab

ਗਊ ਮਾਸ ਫੈਕਟਰੀ ਚਲਾਉਣ ਵਾਲੇ ਪੰਜਾਂ ਮੁਲਜ਼ਮਾਂ ਨੂੰ ਭੇਜਿਆ ਜੇਲ੍ਹ, ਫੈਕਟਰੀ ਮਾਲਕ ਭਾਲ ਅਜੇ ਵੀ ਜਾਰੀ

ਅੰਮ੍ਰਿਤਸਰ, 21 ਜੁਲਾਈ : ਚਾਟੀਵਿੰਡ ਦੇ ਚੱਬਾ ਰੋਡ ਇਲਾਕੇ ’ਚ ਗਊਆਂ ਨੂੰ ਮਾਰਨ ਤੇ ਉਨ੍ਹਾਂ ਦਾ ਮਾਸ ਵੇਚਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਅਦਾਲਤ ’ਚ ਐਤਵਾਰ ਨੂੰ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਦੂਜੇ ਪਾਸੇ ਇੰਸਪੈਕਟਰ ਹਰਸਿਮਰਨਜੀਤ ਕੌਰ ਨੇ ਕਿਹਾ ਕਿ ਫੈਕਟਰੀ ਮਾਲਕ ਤੇ ਪੰਜ ਔਰਤਾਂ ਦੀ ਭਾਲ ਅਜੇ ਵੀ ਜਾਰੀ ਹੈ। ਜਿਵੇਂ ਹੀ ਮੁਲਜ਼ਮਾਂ ਦੀ ਪੇਸ਼ੀ ਬਾਰੇ ਪਤਾ ਲੱਗਿਆ ਤਾਂ ਹਿੰਦੂ ਸੰਗਠਨ ਵੀ ਅਦਾਲਤੀ ਕੰਪਲੈਕਸ ’ਚ ਪਹੁੰਚ ਗਏ। ਮੁਲਜ਼ਮਾਂ ਵਿਰੁੱਧ ਕਾਫ਼ੀ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੂੰ ਫੈਕਟਰੀ ਮਾਲਕ ਤੇ ਉਸ ਦੇ ਹੋਰ ਸਾਥੀਆਂ ਨੂੰ ਜਲਦੀ ਲੱਭਣ ਤੇ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਚਾਟੀਵਿੰਡ ਥਾਣੇ ਦੀ ਪੁਲਿਸ ਨੇ ਯੂਪੀ ਦੇ ਕੁਸ਼ੀ ਨਗਰ ਵਾਸੀ ਨਸੀਮ ਅੰਸਾਰੀ, ਲਖਨਊ ਦੇ ਸਲਾਹਗੰਜ ਪਿੰਡ ਦੇ ਵਾਸੀ ਸ਼ਾਨੂ, ਮੇਰਠ ਦੇ ਸ਼ਿਆਮ ਨਗਰ ਵਾਸੀ ਇਮਰਾਨ, ਮੇਰਠ ਦੇ ਇਸਲਾਮਨਗਰ ਦੇ ਗੋਕੁਲਪੁਰ ਵਾਸੀ ਹਸੀਨ ਮੁਕੰਦ ਨੂੰ ਗ੍ਰਿਫ਼ਤਾਰ ਕੀਤਾ ਸੀ।

Related Articles

Leave a Reply

Your email address will not be published. Required fields are marked *

Back to top button